Guru Granth Sahib Ji HUKAMNAMA (Page 733)
ਯੂਗੋ ਯੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ (ਅੰਗ-੭੩੩)
🙏🙏🙏🙏🙏
ਸੂਹੀ ਮਹਲਾ ੪ ਘਰੁ ੬
ੴ ਸਤਿਗੁਰ ਪ੍ਰਸਾਦਿ ॥
ਨੀਚ ਜਾਤਿ ਹਰਿ ਜਪਤਿਆ ਉਤਮ ਪਦਵੀ ਪਾਇ ॥ ਪੂਛਹੁ ਬਿਦਰ ਦਾਸੀ ਸੁਤੈ ਕਿਸਨੁ ਉਤਰਿਆ ਘਰਿ ਜਿਸੁ ਜਾਇ ॥੧॥ ਹਰਿ ਕੀ ਅਕਥ ਕਥਾ ਸੁਨਹੁ ਜਨ ਭਾਈ ਜਿਤੁ ਸਹਸਾ ਦੂਖ ਭੂਖ ਸਭ ਲਹਿ ਜਾਇ ॥੧॥ ਰਹਾਉ ॥ ਰਵਿਦਾਸੁ ਚਮਾਰੁ ਉਸਤਤਿ ਕਰੇ ਹਰਿ ਕੀਰਤਿ ਨਿਮਖ ਇਕ ਗਾਇ ॥ ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਇ ॥੨॥ ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ ਲੋਕੁ ਛੀਪਾ ਕਹੈ ਬੁਲਾਇ ॥ ਖਤ੍ਰੀ ਬ੍ਰਾਹਮਣ ਪਿਠਿ ਦੇ ਛੋਡੇ ਹਰਿ ਨਾਮਦੇਉ ਲੀਆ ਮੁਖਿ ਲਾਇ ॥੩॥ ਜਿਤਨੇ ਭਗਤ ਹਰਿ ਸੇਵਕਾ ਮੁਖਿ ਅਠਸਠਿ ਤੀਰਥ ਤਿਨ ਤਿਲਕੁ ਕਢਾਇ ॥ ਜਨੁ ਨਾਨਕੁ ਤਿਨ ਕਉ ਅਨਦਿਨੁ ਪਰਸੇ ਜੇ ਕ੍ਰਿਪਾ ਕਰੇ ਹਰਿ ਰਾਇ ॥੪॥੧॥੮॥
🙏🙏🙏🙏🙏
ਵਿਆਖਿਆ :-
#ਹੇ_ਭਾਈ ! ਨੀਵੀਂ ਜਾਤਿ ਵਾਲਾ ਮਨੁੱਖ ਭੀ #ਪਰਮਾਤਮਾ ਦਾ ਨਾਮ ਜਪਣ ਨਾਲ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ। ਜੇ ਯਕੀਨ ਨਹੀਂ ਆਉਂਦਾ, ਤਾਂ ਕਿਸੇ ਪਾਸੋਂ ਦਾਸੀ ਦੇ ਪੁੱਤਰ #ਬਿਦਰ ਦੀ ਗੱਲ ਪੁੱਛ ਵੇਖੋ। ਉਸ #ਬਿਦਰ ਦੇ ਘਰ ਵਿਚ #ਕ੍ਰਿਸ਼ਨ ਜੀ ਜਾ ਕੇ ਠਹਿਰੇ ਸਨ ॥੧॥
#ਹੇ_ਸੱਜਣੋ ! #ਪਰਮਾਤਮਾ ਦੀ ਅਸਚਰਜ ਸਿਫ਼ਤਿ-ਸਾਲਾਹ ਸੁਣਿਆ ਕਰੋ, ਜਿਸ ਦੀ ਬਰਕਤਿ ਨਾਲ ਹਰੇਕ ਕਿਸਮ ਦਾ ਸਹਿਮ ਹਰੇਕ ਦੁੱਖ ਦੂਰ ਹੋ ਜਾਂਦਾ ਹੈ, ਮਾਇਆ ਦੀ ਭੁੱਖ ਮਿਟ ਜਾਂਦੀ ਹੈ ॥੧॥ ਰਹਾਉ ॥
#ਹੇ_ਭਾਈ ! #ਭਗਤ_ਰਵਿਦਾਸ ਜਾਤਿ ਦਾ ਚਮਾਰ ਸੀ, ਉਹ #ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਸੀ, ਉਹ ਹਰ ਵੇਲੇ #ਪ੍ਰਭੂ ਦੀ ਕੀਰਤੀ ਗਾਂਦਾ ਰਹਿੰਦਾ ਸੀ। ਨੀਵੀਂ ਜਾਤਿ ਦਾ #ਰਵਿਦਾਸ ਮਹਾਂ ਪੁਰਖ ਬਣ ਗਿਆ। ਚੌਹਾਂ ਵਰਨਾਂ ਦੇ ਮਨੁੱਖ ਉਸ ਦੇ ਪੈਰੀਂ ਆ ਕੇ ਲੱਗ ਪਏ ॥੨॥
#ਹੇ_ਭਾਈ ! #ਭਗਤ_ਨਾਮਦੇਵ ਦੀ #ਪਰਮਾਤਮਾ ਨਾਲ ਪ੍ਰੀਤ ਬਣ ਗਈ। ਜਗਤ ਉਸ ਨੂੰ ਛੀਂਬਾ ਆਖ ਕੇ ਸੱਦਿਆ ਕਰਦਾ ਸੀ। #ਪਰਮਾਤਮਾ ਨੇ ਖਤ੍ਰੀਆਂ ਬ੍ਰਾਹਮਣਾਂ ਨੂੰ ਪਿੱਠ ਦੇ ਦਿੱਤੀ, ਤੇ, #ਨਾਮਦੇਵ ਨੂੰ ਮੱਥੇ ਲਾਇਆ ਸੀ ॥੩॥
#ਹੇ_ਭਾਈ ! #ਪਰਮਾਤਮਾ ਦੇ ਜਿਤਨੇ ਭੀ ਭਗਤ ਹਨ, ਸੇਵਕ ਹਨ, ਉਹਨਾਂ ਦੇ ਮੱਥੇ ਉਤੇ ਅਠਾਹਠ ਤੀਰਥ ਤਿਲਕ ਲਾਂਦੇ ਹਨ ਸਾਰੇ ਹੀ ਤੀਰਥ ਭੀ ਉਹਨਾਂ ਦਾ ਆਦਰ-ਮਾਣ ਕਰਦੇ ਹਨ। #ਹੇ_ਭਾਈ ! ਜੇ #ਪ੍ਰਭੂ_ਪਾਤਿਸ਼ਾਹ ਮੇਹਰ ਕਰੇ, ਤਾਂ ਦਾਸ #ਨਾਨਕ ਹਰ ਵੇਲੇ ਉਹਨਾਂ ਭਗਤਾਂ ਸੇਵਕਾਂ ਦੇ ਚਰਨ ਛੁੰਹਦਾ ਰਹੇ ॥੪॥੧॥੮॥
🙏🙏🙏🙏🙏
अर्थ:
#हे_भाई ! नीची जात वाला मनुष्य भी #परमात्मा का नाम जपने से ऊची आतमिक अवस्था का दर्जा हासिल कर लेता है। अगर यकीन नहीं आता, तो किसी से दासी के पुत्र #बिदर की बात पुछ देखो। उस #बिदर के घर में #कृष्ण_जी जा कर ठहरे थे ॥१॥
#हे_सज्जनों ! #परमात्मा की अश्रचर्ज सिफ़त-सलाह सुना करो, जिस की बरकत से प्रत्येक प्रकार का सहम प्रत्येक प्रकार का दुःख दूर हो जाता है, माया की भुख मिट जाती है ॥१॥ रहाउ ॥
#हे_भाई ! #भगत_रविदास जात का चमार था, वह #परमात्मा की सिफ़त-सलाह करता था, वह हर समय #प्रभू की कीर्ती गाता रहता था। नीची जात का #रविदास महा पुरख बन गया। चौहां वर्णों के मनुष्य उस के पैरी आ कर लग गए ।।२॥
#हे_भाई ! #भगत_नामदेव की #परमात्मा के साथ प्रीत बन गई। जगत उस को छींबा कह कर बुलाया करता था। #परमात्मा ने खत्रियों ब्राह्मणों को पिठ दिखा दी, और, #नामदेव को माथे से लगाया था ॥३॥
#हे_भाई ! #परमात्मा के जितने भी भगत हैं, सेवक हैं, उन के माथे पर अठाहठ तीर्थ तिलक लगाते हैं सारे ही तीर्थ भी उनका आदर मान करते हैं। #हे_भाई ! अगर #प्रभू_पातिश़ाह मेहर करे, तो दास #नानक हर समय उन
भगतों सेवकों के चरण छुता रहे ॥४॥१॥८॥
🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ !
ਵਾਹਿਗੁਰੂ ਜੀ ਕੀ ਫਤਹਿ !!
Comments
Post a Comment