SHRI GURU GRANTH SAHIB JI HUKAMNAMA (ANG 676)
ਯੂਗੋ ਯੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ (ਅੰਗ-੬੭੬)
🙏🙏🙏🙏🙏
ਧਨਾਸਰੀ ਮਹਲਾ ੫ ॥
ਫਿਰਤ ਫਿਰਤ ਭੇਟੇ ਜਨ ਸਾਧੂ ਪੂਰੈ ਗੁਰਿ ਸਮਝਾਇਆ ॥ ਆਨ ਸਗਲ ਬਿਧਿ ਕਾਂਮਿ ਨ ਆਵੈ ਹਰਿ ਹਰਿ ਨਾਮੁ ਧਿਆਇਆ ॥੧॥ ਤਾ ਤੇ ਮੋਹਿ ਧਾਰੀ ਓਟ ਗੋਪਾਲ ॥ ਸਰਨਿ ਪਰਿਓ ਪੂਰਨ ਪਰਮੇਸੁਰ ਬਿਨਸੇ ਸਗਲ ਜੰਜਾਲ ॥ ਰਹਾਉ ॥ ਸੁਰਗ ਮਿਰਤ ਪਇਆਲ ਭੂ ਮੰਡਲ ਸਗਲ ਬਿਆਪੇ ਮਾਇ ॥ ਜੀਅ ਉਧਾਰਨ ਸਭ ਕੁਲ ਤਾਰਨ ਹਰਿ ਹਰਿ ਨਾਮੁ ਧਿਆਇ ॥੨॥ ਨਾਨਕ ਨਾਮੁ ਨਿਰੰਜਨੁ ਗਾਈਐ ਪਾਈਐ ਸਰਬ ਨਿਧਾਨਾ ॥ ਕਰਿ ਕਿਰਪਾ ਜਿਸੁ ਦੇਇ ਸੁਆਮੀ ਬਿਰਲੇ ਕਾਹੂ ਜਾਨਾ ॥੩॥੩॥੨੧॥
🙏🙏🙏🙏🙏
ਵਿਆਖਿਆ :-
#ਹੇ_ਭਾਈ ! ਭਾਲ ਕਰਦਿਆਂ ਕਰਦਿਆਂ ਜਦੋਂ ਮੈਂ #ਗੁਰੂ_ਮਹਾ_ਪੁਰਖ ਨੂੰ ਮਿਲਿਆ, ਤਾਂ #ਪੂਰੇ_ਗੁਰੂ ਨੇ ਮੈਨੂੰ ਇਹ ਸਮਝ ਬਖ਼ਸ਼ੀ ਕਿ ਮਾਇਆ ਦੇ ਮੋਹ ਤੋਂ ਬਚਣ ਲਈ ਹੋਰ ਸਾਰੀਆਂ ਜੁਗਤੀਆਂ ਵਿਚੋਂ ਕੋਈ ਇੱਕ ਜੁਗਤਿ ਭੀ ਕੰਮ ਨਹੀਂ ਆਉਂਦੀ। #ਪਰਮਾਤਮਾ ਦਾ ਨਾਮ ਸਿਮਰਿਆ ਹੋਇਆ ਹੀ ਕੰਮ ਆਉਂਦਾ ਹੈ।੧।
ਇਸ ਵਾਸਤੇ, #ਹੇ_ਭਾਈ! ਮੈਂ #ਪਰਮਾਤਮਾ ਦਾ ਆਸਰਾ ਲੈ ਲਿਆ। ਜਦੋਂ ਮੈਂ #ਸਰਬ_ਵਿਆਪਕ_ਪਰਮਾਤਮਾ ਦੀ ਸਰਨ ਪਿਆ, ਤਾਂ ਮੇਰੇ ਸਾਰੇ ਮਾਇਆ ਦੇ ਜੰਜਾਲ ਨਾਸ ਹੋ ਗਏ।ਰਹਾਉ।
#ਹੇ_ਭਾਈ ! ਦੇਵ ਲੋਕ, ਮਾਤ-ਲੋਕ, ਪਾਤਾਲ-ਸਾਰੀ ਹੀ ਸ੍ਰਿਸ਼ਟੀ ਮਾਇਆ ਦੇ ਮੋਹ ਵਿਚ ਫਸੀ ਹੋਈ ਹੈ। #ਹੇ_ਭਾਈ ! ਸਦਾ #ਪਰਮਾਤਮਾ ਦਾ ਨਾਮ ਸਿਮਰਿਆ ਕਰ, ਇਹੀ ਹੈ ਜਿੰਦ ਨੂੰ ਮਾਇਆ ਦੇ ਮੋਹ ਵਿਚੋਂ ਬਚਾਣ ਵਾਲਾ, ਇਹੀ ਹੈ ਸਾਰੀਆਂ ਕੁਲਾਂ ਨੂੰ ਤਾਰਨ ਵਾਲਾ।੨।
#ਹੇ_ਨਾਨਕ ! ਮਾਇਆ ਤੋਂ ਨਿਰਲੇਪ #ਪਰਮਾਤਮਾ ਦਾ ਨਾਮ ਗਾਣਾ ਚਾਹੀਦਾ ਹੈ, ਨਾਮ ਦੀ ਬਰਕਤਿ ਨਾਲ ਸਾਰੇ ਖ਼ਜ਼ਾਨਿਆਂ ਦੀ ਪ੍ਰਾਪਤੀ ਹੋ ਜਾਂਦੀ ਹੈ, ਪਰ ਇਹ ਭੇਤ ਕਿਸੇ ਉਸ ਵਿਰਲੇ ਮਨੁੱਖ ਨੇ ਸਮਝਿਆ ਹੈ ਜਿਸ ਨੂੰ #ਮਾਲਕ_ਪ੍ਰਭੂ ਆਪ ਮੇਹਰ ਕਰ ਕੇ ਨਾਮ ਦੀ ਦਾਤਿ ਦੇਂਦਾ ਹੈ।੩।੩।੨੧।
🙏🙏🙏🙏🙏
अर्थ:
#हे_भाई ! तलाश करते करते जब मैं #गुरु_महापुरुष को मिला, तो पूरे #गुरु ने मुझे ये समझ बख्शी कि माया के मोह से बचने कि लिए अन्य सारी युक्तियों में से कोई एक युक्ति भी काम नहीं आती। #परमात्मा का नाम स्मरण किया हुआ ही काम आता है।੧।
इसलिए, #हे_भाई ! मैंने #परमात्मा का आसरा ले लिया। जब मैं सर्व-व्यापक #परमात्मा की शरण पड़ा, तो मेरे सारे माया के जंजाल नाश हो गए। रहाउ।
#हे_भाई ! देव-लोक, मात-लोक, पाताल-लोक, सारी ही सृष्टि माया के मोह में फंसी हुई है। #हे_भाई ! सदा #परमात्मा का नाम स्मरण किया कर, यही है जिंद को माया के मोह में से बचाने वाला, यही है सारी कुलों के उद्धार करने वाला।੨।
#हे_नानक ! माया से निर्लिप #परमात्मा का नाम गाना चाहिए, नाम की इनायत से सारे खजानों की प्राप्ति हो जाती है, पर ये भेद किसी उस विरले मनुष्य ने समझा है जिसे #मालिक_प्रभु स्वयं मेहर करके नाम की दाति देता है।੩।੩।੨੧।
🙏🙏🏻🙏🙏🙏
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
Comments
Post a Comment