shri Guru Granth Sahib ji HUKAMNAMA page 634

ਯੂਗੋ ਯੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ (ਅੰਗ-੬੩੪)
🙏🙏🙏🙏🙏

ਸੋਰਠਿ ਮਹਲਾ ੯ ॥ 
ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥ ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ ॥੧॥ ਰਹਾਉ ॥ ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ ॥ ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੈ ॥੧॥ ਘਰ ਕੀ ਨਾਰਿ ਬਹੁਤੁ ਹਿਤੁ ਜਾ ਸਿਉ ਸਦਾ ਰਹਤ ਸੰਗ ਲਾਗੀ ॥ ਜਬ ਹੀ ਹੰਸ ਤਜੀ ਇਹ ਕਾਂਇਆ ਪ੍ਰੇਤ ਪ੍ਰੇਤ ਕਰਿ ਭਾਗੀ ॥੨॥ ਇਹ ਬਿਧਿ ਕੋ ਬਿਉਹਾਰੁ ਬਨਿਓ ਹੈ ਜਾ ਸਿਉ ਨੇਹੁ ਲਗਾਇਓ ॥ ਅੰਤ ਬਾਰ ਨਾਨਕ ਬਿਨੁ ਹਰਿ ਜੀ ਕੋਊ ਕਾਮਿ ਨ ਆਇਓ ॥੩॥੧੨॥੧੩੯॥
🙏🙏🙏🙏🙏
ਵਿਆਖਿਆ :-
#ਹੇ_ਮਿੱਤਰ ! ਆਪਣੇ ਮਨ ਵਿਚ ਇਹ ਗੱਲ ਪੱਕੀ ਕਰ ਕੇ ਸਮਝ ਲੈ, ਕਿ ਸਾਰਾ ਸੰਸਾਰ ਆਪਣੇ ਸੁਖ ਨਾਲ ਹੀ ਬੱਝਾ ਹੋਇਆ ਹੈ। ਕੋਈ ਭੀ ਕਿਸੇ ਦਾ ਤੋੜ ਨਿਭਣ ਵਾਲਾ ਸਾਥੀ ਨਹੀਂ ਬਣਦਾ।੧।ਰਹਾਉ। 
#ਹੇ_ਮਿੱਤਰ ! ਜਦੋਂ ਮਨੁੱਖ ! ਸੁਖ ਵਿਚ ਹੁੰਦਾ ਹੈ, ਤਦੋਂ ਕਈ ਯਾਰ ਦੋਸਤ ਮਿਲ ਕੇ ਉਸ ਪਾਸ ਬੈਠਦੇ ਹਨ, ਤੇ, ਉਸ ਨੂੰ ਚੌਹੀਂ ਪਾਸੀਂ ਘੇਰੀ ਰੱਖਦੇ ਹਨ। ਪਰ ਜਦੋਂ ਉਸ ਨੂੰ ਕੋਈ ਮੁਸੀਬਤ ਪੈਂਦੀ ਹੈ, ਸਾਰੇ ਹੀ ਸਾਥ ਛੱਡ ਜਾਂਦੇ ਹਨ, ਫਿਰ ਕੋਈ ਭੀ ਉਸ ਦੇ ਨੇੜੇ ਨਹੀਂ ਢੁਕਦਾ।੧। 
#ਹੇ_ਮਿੱਤਰ ! ਘਰ ਦੀ ਇਸਤ੍ਰੀ ਭੀ , ਜਿਸ ਨਾਲ ਬੜਾ ਪਿਆਰ ਹੁੰਦਾ ਹੈ, ਜੇਹੜੀ ਸਦਾ ਖਸਮ ਦੇ ਨਾਲ ਲੱਗੀ ਰਹਿੰਦੀ ਹੈ, ਜਿਸ ਹੀ ਵੇਲੇ ਪਤੀ ਦਾ ਜੀਵਾਤਮਾ ਇਸ ਸਰੀਰ ਨੂੰ ਛੱਡ ਦੇਂਦਾ ਹੈ, ਇਸਤ੍ਰੀ ਉਸ ਤੋਂ ਇਹ ਆਖ ਕੇ ਪਰੇ ਹਟ ਜਾਂਦੀ ਹੈ ਕਿ ਇਹ ਮਰ ਚੁਕਾ ਹੈ ਮਰ ਚੁਕਾ ਹੈ।੨। 
#ਨਾਨਕ_ਜੀ ! ਆਖਦੇ ਹਨ -#ਹੇ_ਮਿੱਤਰ ! ਦੁਨੀਆ ਦਾ ਇਸ ਤਰ੍ਹਾਂ ਦਾ ਵਰਤਾਰਾ ਬਣਿਆ ਹੋਇਆ ਹੈ ਜਿਸ ਨਾਲ ਮਨੁੱਖ ਨੇ ਪਿਆਰ ਪਾਇਆ ਹੋਇਆ ਹੈ। ਪਰ, #ਹੇ_ਮਿੱਤਰ ! ਅਖ਼ੀਰਲੇ ਸਮੇ #ਪਰਮਾਤਮਾ ਤੋਂ ਬਿਨਾ ਹੋਰ ਕੋਈ ਭੀ ਮਨੁੱਖ ਦੀ ਮਦਦ ਨਹੀਂ ਕਰ ਸਕਦਾ।੩।੧੨।੧੩੯।
🙏🙏🙏🙏🙏

#हे_मित्र ! अपने मन में यह बात पक्की तरह समझ ले, कि सारा संसार अपने सुख से ही बंधा हुआ है। कोई भी किसी का अंत तक का साथी नहीं बनता ।१।रहाउ। 
#हे_सखा ! जब मनुख ! सुख में होता है, तब कई यार दोस्त मिल के उसके पास बैठते हैं, और, उस को चारों तरफ से घेरें रखतें हैं। परन्तु जब उस पर कोई मुसीबत आती है, तब सारे ही साथ छोड़ जाते हैं, फिर कोई उस के पास नहीं आता।१।
#हे_मित्र ! घर की स्त्री भी जिससे बड़ा प्यार होता है, जो सदा पति के साथ लगी रहती है, जिस वक्त पति की जीवात्मा इस शरीर को छोड़ देती है, स्त्री उससे ये कह के परे हट जाती है कि ये मर चुका है मर चुका है।੨। 
#हे_नानक ! कहते– #हे_मित्र ! दुनिया का इस तरह का व्यवहार बना हुआ है जिससे मनुष्य ने प्यार डाला हुआ है। पर, #हे_मित्र ! आखिरी समय में #परमात्मा के बिना और कोई भी मनुष्य की मदद नहीं कर सकता।੩।੧੨।1੧੩੯।
🙏🙏🙏🙏🙏

ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
🙏🙏🙏🙏🙏

Comments

Popular posts from this blog

SHIRI GURU GRANTH SAHIB JI, HUKAMNAMA DARBAR SAHIB AMRITSAR, PAGE 645, BANI GURU AMAR DAAS JI, RAAG SORATH

HUKAMNAMA SHIRI GURU' GRANTH SAHIB JI PAGE 694, BANI BHAGAT RAVIDASS JI, RAAG DHANASRI

HUKAMNAMA, SHIRI GURU GRANTH SAHIB JI, PAGE 784, BANI GURU ARJAN DEV JI, RAAG SUHI,