GURU Granth Sahib ji HUKAMNAMA PAGE 656
ਯੂਗੋ ਯੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ (ਅੰਗ- ੬੫੬)
🌹🌹🌹🌹🌹
ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧
ੴ ਸਤਿਗੁਰ ਪ੍ਰਸਾਦਿ ॥
ਸੰਤਹੁ ਮਨ ਪਵਨੈ ਸੁਖੁ ਬਨਿਆ ॥ ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥ ਗੁਰਿ ਦਿਖਲਾਈ ਮੋਰੀ ॥ ਜਿਤੁ ਮਿਰਗ ਪੜਤ ਹੈ ਚੋਰੀ ॥ ਮੂੰਦਿ ਲੀਏ ਦਰਵਾਜੇ ॥ ਬਾਜੀਅਲੇ ਅਨਹਦ ਬਾਜੇ ॥੧॥ ਕੁੰਭ ਕਮਲੁ ਜਲਿ ਭਰਿਆ ॥ ਜਲੁ ਮੇਟਿਆ ਊਭਾ ਕਰਿਆ ॥ ਕਹੁ ਕਬੀਰ ਜਨ ਜਾਨਿਆ ॥ ਜਉ ਜਾਨਿਆ ਤਉ ਮਨੁ ਮਾਨਿਆ ॥੨॥੧੦॥
🌹🌹🌹🌹🌹
ਵਿਆਖਿਆ:
#ਹੇ_ਸੰਤ_ਜਨੋ ! ਮੇਰੇ ਪਉਣ ਵਰਗੇ ਚੰਚਲ #ਮਨ ਨੂੰ ਹੁਣ ਸੁਖ ਮਿਲ ਗਿਆ ਹੈ, ਹੁਣ ਇਹ ਮਨ #ਪ੍ਰਭੂ ਦਾ ਮਿਲਾਪ ਹਾਸਲ ਕਰਨ ਜੋਗਾ ਥੋੜਾ ਬਹੁਤ ਸਮਝਿਆ ਜਾ ਸਕਦਾ ਹੈ ॥ ਰਹਾਉ ॥
ਕਿਉਂਕਿ #ਸਤਿਗੁਰੂ ਨੇ ਮੈਨੂੰ ਮੇਰੀ ਉਹ ਕਮਜ਼ੋਰੀ ਵਿਖਾ ਦਿੱਤੀ ਹੈ, ਜਿਸ ਕਰਕੇ ਕਾਮਾਦਿਕ ਪਸ਼ੂ ਅਡੋਲ ਹੀ ਮੈਨੂੰ ਆ ਦਬਾਉਂਦੇ ਸਨ। ਸੋ, ਮੈਂ #ਗੁਰੂ ਦੀ ਮਿਹਰ ਨਾਲ ਸਰੀਰ ਦੇ ਦਰਵਾਜ਼ੇ ਗਿਆਨ-ਇੰਦ੍ਰੇ: ਪਰ ਨਿੰਦਾ, ਪਰ ਤਨ, ਪਰ ਧਨ ਆਦਿਕ ਵਲੋਂ ਬੰਦ ਕਰ ਲਏ ਹਨ, ਤੇ ਮੇਰੇ ਅੰਦਰ #ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਵਾਜੇ ਇੱਕ-ਰਸ ਵੱਜਣ ਲੱਗ ਪਏ ਹਨ ॥੧॥
ਮੇਰਾ ਹਿਰਦਾ-ਕਮਲ ਰੂਪ ਘੜਾ ਪਹਿਲਾਂ ਵਿਕਾਰਾਂ ਦੇ ਪਾਣੀ ਨਾਲ ਭਰਿਆ ਹੋਇਆ ਸੀ, ਹੁਣ #ਗੁਰੂ ਦੀ ਬਰਕਤਿ ਨਾਲ ਮੈਂ ਉਹ ਪਾਣੀ ਡੋਲ੍ਹ ਦਿੱਤਾ ਹੈ ਤੇ ਹਿਰਦੇ ਨੂੰ ਉੱਚਾ ਕਰ ਦਿੱਤਾ ਹੈ। #ਕਬੀਰ_ਜੀ ਆਖਦੇ ਹਨ – ਹੁਣ ਮੈਂ ਦਾਸ ਨੇ #ਪ੍ਰਭੂ ਨਾਲ ਜਾਣ-ਪਛਾਣ ਕਰ ਲਈ ਹੈ, ਤੇ ਜਦੋਂ ਤੋਂ ਇਹ ਸਾਂਝ ਪਾਈ ਹੈ, ਮੇਰਾ ਮਨ ਉਸ #ਪ੍ਰਭੂ ਵਿਚ ਹੀ ਗਿੱਝ ਗਿਆ ਹੈ ॥੨॥੧੦॥
🌹🌹🌹🌹🌹
अर्थ:
#संत_जनों। मेरे पवन जैसे चंचल #मन को अब सुख मिल गया है, अब यह मन #प्रभू का मिलाप हासिल करने योग्य थोडा बहुत समझा जा सकता है ॥ रहाउ ॥
क्योंकि #सतिगुरू ने मुझे मेरी वह कमज़ोरी दिखा दी है, जिस कारण कामादिक पशु अडोल ही मुझे आ दबाते थे। सो, मैं #गुरू की मेहर से शरीर के दरवाज़े ज्ञान-इन्द्रियाँ: पर निंदा, पर तन, पर धन आदिक की तरफ़ से बंद कर लिए हैं, और मेरे अंदर #प्रभू की सिफ़त-सलाह के बाजे एक-रस बजने लग गए हैं ॥१॥
मेरा हृदय-कमल रूप घड़ा पहले विकारों के पानी से भरा हुआ था, अब #गुरू की बरकत से मैंने वह पानी गिरा दिया है, और हृदय को ऊँचा कर दिया है। #कबीर_जी कहते हैं – अब मैंने #दास ने #प्रभू के साथ जान-पहचान कर ली है, और जब से यह साँझ पड़ी है, मेरा मन उस #प्रभू में ही लीन हो गया है ॥२॥१०॥
🌹🌹🌹🌹🌹
Meaning :-
O Saints, my windy mind has now become peaceful and still. It seems that I have learned something of the science of Yoga. || Pause ||
The Guru has shown me the hole, through which the deer carefully enters. I have now closed off the doors, and the unstruck celestial sound current resounds. ||1||
The pitcher of my heart-lotus is filled with water; I have spilled out the water, and set it upright. Says Kabeer Ji, the Lord’s humble servant, this I know. Now that I know this, my mind is pleased and appeased. ||2||10||
🌹🌹🌹🌹🌹
ਵਾਹਿਗੁਰੂ ਜੀ ਕਾ ਖ਼ਾਲਸਾ !
ਵਾਹਿਗੁਰੂ ਜੀ ਕੀ ਫਤਹਿ !!
🙏🙏🙏🙏🙏
Comments
Post a Comment