SHIRI GURU GRANTH SAHIB JI HUAMANAMA PAGE 822
ਯੁੱਗੋ ਯੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ (ਅੰਗ -੮੨੨)
🌹🌹🌹🌹🌹
🌹🌹🌹🌹🌹
ਬਿਲਾਵਲੁ ਮਹਲਾ ੫ ।।
ਸੰਤ ਸਰਣਿ ਸੰਤ ਟਹਲ ਕਰੀ ॥ ਧੰਧੁ ਬੰਧੁ ਅਰੁ ਸਗਲ ਜੰਜਾਰੋ ਅਵਰ ਕਾਜ ਤੇ ਛੂਟਿ ਪਰੀ ॥੧॥ ਰਹਾਉ ॥ ਸੂਖ ਸਹਜ ਅਰੁ ਘਨੋ ਅਨੰਦਾ ਗੁਰ ਤੇ ਪਾਇਓ ਨਾਮੁ ਹਰੀ ॥ ਐਸੋ ਹਰਿ ਰਸੁ ਬਰਨਿ ਨ ਸਾਕਉ ਗੁਰਿ ਪੂਰੈ ਮੇਰੀ ਉਲਟਿ ਧਰੀ ॥੧॥ ਪੇਖਿਓ ਮੋਹਨੁ ਸਭ ਕੈ ਸੰਗੇ ਊਨ ਨ ਕਾਹੂ ਸਗਲ ਭਰੀ ॥ ਪੂਰਨ ਪੂਰਿ ਰਹਿਓ ਕਿਰਪਾ ਨਿਧਿ ਕਹੁ ਨਾਨਕ ਮੇਰੀ ਪੂਰੀ ਪਰੀ ॥੨॥੭॥੯੩॥
🌹🌹🌹🌹🌹
ਵਿਆਖਿਆ :-
#ਹੇ_ਭਾਈ ! ਜਦੋਂ ਮੈਂ #ਗੁਰੂ ਦੀ ਸਰਨ ਆ ਪਿਆ, ਜਦੋਂ ਮੈਂ #ਗੁਰੂ ਦੀ ਸੇਵਾ ਕਰਨ ਲੱਗ ਪਿਆ, ਮੇਰੇ ਅੰਦਰੋਂ ਧੰਧਾ, ਬੰਧਨ ਅਤੇ ਸਾਰਾ ਜੰਜਾਲ ਮੁੱਕ ਗਿਆ, ਮੇਰੀ ਬ੍ਰਿਤੀ ਹੋਰ ਹੋਰ ਕੰਮਾਂ ਤੋਂ ਅਟੰਕ ਹੋ ਗਈ ॥੧॥ ਰਹਾਉ॥
#ਹੇ_ਭਾਈ ! #ਗੁਰੂ ਪਾਸੋਂ ਮੈਂ #ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ ਜਿਸ ਦੀ ਬਰਕਤਿ ਨਾਲ ਆਤਮਕ ਅਡੋਲਤਾ ਦਾ ਸੁਖ ਅਤੇ ਆਨੰਦ ਮੇਰੇ ਅੰਦਰ ਉਤਪੰਨ ਹੋ ਗਿਆ। #ਹਰਿ_ਨਾਮ ਦਾ ਸੁਆਦ ਮੈਨੂੰ ਅਜੇਹਾ ਆਇਆ ਕਿ ਮੈਂ ਉਹ ਬਿਆਨ ਨਹੀਂ ਕਰ ਸਕਦਾ । #ਗੁਰੂ ਨੇ ਮੇਰੀ ਬ੍ਰਿਤੀ ਮਾਇਆ ਵਲੋਂ ਪਰਤਾ ਦਿੱਤੀ ॥੧॥
#ਹੇ_ਭਾਈ ! #ਗੁਰੂ ਦੀ ਕਿਰਪਾ ਨਾਲ ਸੋਹਣੇ #ਪ੍ਰਭੂ ਨੂੰ ਮੈਂ ਸਭ ਵਿਚ ਵੱਸਦਾ ਵੇਖ ਲਿਆ ਹੈ, ਕੋਈ ਭੀ ਥਾਂ ਉਸ #ਪ੍ਰਭੂ ਤੋਂ ਸੱਖਣਾ ਨਹੀਂ ਦਿੱਸਦਾ, ਸਾਰੀ ਹੀ ਸ੍ਰਿਸ਼ਟੀ #ਪ੍ਰਭੂ ਦੀ ਜੀਵਨ-ਰੌ ਨਾਲ ਭਰਪੂਰ ਦਿੱਸ ਰਹੀ ਹੈ। ਕਿਰਪਾ ਦਾ ਖ਼ਜ਼ਾਨਾ #ਪਰਮਾਤਮਾ ਹਰ ਥਾਂ ਪੂਰਨ ਤੌਰ ਤੇ ਵਿਆਪਕ ਦਿੱਸ ਰਿਹਾ ਹੈ। #ਹੇ_ਨਾਨਕ ! ਆਖ-#ਹੇ_ਭਾਈ ! #ਗੁਰੂ ਦੀ ਮੇਹਰ ਨਾਲ ਮੇਰੀ ਮੇਹਨਤ ਸਫਲ ਹੋ ਗਈ ਹੈ ॥੨॥੭॥੯੩॥
🌹🌹🌹🌹🌹
अर्थ :-
#हे_भाई ! जब मैं #गुरु की शरण आ पडा, जब मैं #गुरु की सेवा करने लग गया, मेरे अंदर से व्यापार, बंधन और सारे जंजाल खत्म हो गए, #गुरु ने मेरी ब्रिती और कामों में हटा दी॥१॥रहाउ॥
#हे_भाई ! #गुरु से मैं #परमात्मा का नाम प्राप्त कर लिया जिस की बरकत से आत्मिक अडोलता का सुख और आनंद मेरे अंदर उत्पन हो गया। #हरि_नाम का स्वाद मुझे ऐसा आया कि मैं वो बयां नहीं कर सकता । #गुरु ने मेरी ब्रिती माया कि तरफ से हटा दी॥१॥
#हे_भाई ! #गुरु कि कृपा से सुंदर #प्रभु को मैंने सब में बसता देख लिया है, कोई भी जगह उस #प्रभु के बिना नहीं दिखती, सारी ही सृष्टि #प्रभु की जीवन-रौ से भरपूर दिख रही है। कृपा का खज़ाना #परमात्मा हर जगह पूर्ण तौर पर व्यापक दिख रहा है। #हे_नानक ! कह-#हे_भाई ! #गुरु की कृपा से मेरी मेहनत सफल हो गयी है॥२॥७ ॥९३॥
🌹🌹🌹🌹🌹
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
🙏🙏🙏🙏🙏
Comments
Post a Comment