ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ, ਅੰਗ 664 ਬਾਣੀ - ਗੁਰੁ ਅਮਰ ਦਾਸ ਜੀ ਕੀ, ਰਾਗ - ਧਨਾਸਰੀ

🌿🌹🌹🌹🌹🌿

ਜੁੱਗੋ ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਦਾ ਹੁਕਮਨਾਮਾ, (ਅੰਗ-੬੬੪)
ਬਾਣੀ - ਗੁਰੂ ਅਮਰ ਦਾਸ ਜੀ
ਰਾਗ - ਧਨਾਸਰੀ

🌿🌹🌹🌹🌹🌿
🌿🌹🌹🌹🌹🌿

ਧਨਾਸਰੀ ਮਹਲਾ ੩ ॥ 
ਸਦਾ ਧਨੁ ਅੰਤਰਿ ਨਾਮੁ ਸਮਾਲੇ ॥ ਜੀਅ ਜੰਤ ਜਿਨਹਿ ਪ੍ਰਤਿਪਾਲੇ ॥ ਮੁਕਤਿ ਪਦਾਰਥੁ ਤਿਨ ਕਉ ਪਾਏ ॥ ਹਰਿ ਕੈ ਨਾਮਿ ਰਤੇ ਲਿਵ ਲਾਏ ॥੧॥ ਗੁਰ ਸੇਵਾ ਤੇ ਹਰਿ ਨਾਮੁ ਧਨੁ ਪਾਵੈ ॥ ਅੰਤਰਿ ਪਰਗਾਸੁ ਹਰਿ ਨਾਮੁ ਧਿਆਵੈ ॥ ਰਹਾਉ ॥ ਇਹੁ ਹਰਿ ਰੰਗੁ ਗੂੜਾ ਧਨ ਪਿਰ ਹੋਇ ॥ ਸਾਂਤਿ ਸੀਗਾਰੁ ਰਾਵੇ ਪ੍ਰਭੁ ਸੋਇ ॥ ਹਉਮੈ ਵਿਚਿ ਪ੍ਰਭੁ ਕੋਇ ਨ ਪਾਏ ॥ ਮੂਲਹੁ ਭੁਲਾ ਜਨਮੁ ਗਵਾਏ ॥੨॥ ਗੁਰ ਤੇ ਸਾਤਿ ਸਹਜ ਸੁਖੁ ਬਾਣੀ ॥ ਸੇਵਾ ਸਾਚੀ ਨਾਮਿ ਸਮਾਣੀ ॥ ਸਬਦਿ ਮਿਲੈ ਪ੍ਰੀਤਮੁ ਸਦਾ ਧਿਆਏ ॥ ਸਾਚ ਨਾਮਿ ਵਡਿਆਈ ਪਾਏ ॥੩॥ ਆਪੇ ਕਰਤਾ ਜੁਗਿ ਜੁਗਿ ਸੋਇ ॥ ਨਦਰਿ ਕਰੇ ਮੇਲਾਵਾ ਹੋਇ ॥ ਗੁਰਬਾਣੀ ਤੇ ਹਰਿ ਮੰਨਿ ਵਸਾਏ ॥ ਨਾਨਕ ਸਾਚਿ ਰਤੇ ਪ੍ਰਭਿ ਆਪਿ ਮਿਲਾਏ ॥੪॥੩।।
🌿🌹🌹🌹🌹🌿
🌿🌹🌹🌹🌹🌿

ਵਿਆਖਿਆ :- 
#ਹੇ_ਭਾਈ ! ਨਾਮ ਧਨ ਨੂੰ ਆਪਣੇ ਅੰਦਰ ਸਾਂਭ ਕੇ ਰੱਖ। ਉਸ #ਪਰਮਾਤਮਾ ਦਾ ਨਾਮ ਐਸਾ ਧਨ ਹੈ ਜੋ ਸਦਾ ਸਾਥ ਨਿਬਾਹੁੰਦਾ ਹੈ, ਜਿਸ #ਪਰਮਾਤਮਾ ਨੇ ਸਾਰੇ ਜੀਵਾਂ ਦੀ ਪਾਲਣਾ ਕਰਨ ਦੀ ਜ਼ਿੰਮੇਵਾਰੀ ਲਈ ਹੋਈ ਹੈ। #ਹੇ_ਭਾਈ ! ਵਿਕਾਰਾਂ ਤੋਂ ਖ਼ਲਾਸੀ ਕਰਾਣ ਵਾਲਾ ਨਾਮ-ਧਨ ਉਹਨਾਂ ਮਨੁੱਖਾਂ ਨੂੰ ਮਿਲਦਾ ਹੈ, ਜੇਹੜੇ ਸੁਰਤ ਜੋੜ ਕੇ #ਪਰਮਾਤਮਾ ਦੇ ਨਾਮ -ਰੰਗ ਵਿਚ ਰੰਗੇ ਰਹਿੰਦੇ ਹਨ ॥੧॥ 
#ਹੇ_ਭਾਈ ! #ਗੁਰੂ ਦੀ ਦੱਸੀ ਸੇਵਾ ਕਰਨ ਨਾਲ ਮਨੁੱਖ #ਪਰਮਾਤਮਾ ਦਾ ਨਾਮ-ਧਨ ਹਾਸਲ ਕਰ ਲੈਂਦਾ ਹੈ। ਜੇਹੜਾ ਮਨੁੱਖ #ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਦੇ ਅੰਦਰ ਆਤਮਕ ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ ॥ ਰਹਾਉ॥ 
#ਹੇ_ਭਾਈ ! #ਪ੍ਰਭੂ_ਪਤੀ ਦੇ ਪ੍ਰੇਮ ਦਾ ਇਹ ਗੂੜ੍ਹਾ ਰੰਗ ਉਸ ਜੀਵ-ਇਸਤ੍ਰੀ ਨੂੰ ਚੜ੍ਹਦਾ ਹੈ, ਜੇਹੜੀ ਆਤਮਕ ਸ਼ਾਂਤੀ ਨੂੰ ਆਪਣੇ ਜੀਵਨ ਦਾ ਗਹਣਾ ਬਣਾਂਦੀ ਹੈ, ਉਹ ਜੀਵ-ਇਸਤ੍ਰੀ ਉਸ #ਪ੍ਰਭੂ ਨੂੰ ਹਰ ਵੇਲੇ ਹਿਰਦੇ ਵਿਚ ਵਸਾਈ ਰੱਖਦੀ ਹੈ। ਪਰ ਅਹੰਕਾਰ ਵਿਚ ਰਹਿ ਕੇ ਕੋਈ ਭੀ ਜੀਵ #ਪਰਮਾਤਮਾ ਨੂੰ ਮਿਲ ਨਹੀਂ ਸਕਦਾ। ਆਪਣੇ ਜਿੰਦ-ਦਾਤੇ ਤੋਂ ਭੁੱਲਾ ਹੋਇਆ ਮਨੁੱਖ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਜਾਂਦਾ ਹੈ ॥੨॥
#ਹੇ_ਭਾਈ ! #ਗੁਰੂ ਪਾਸੋਂ ਮਿਲੀ ਬਾਣੀ ਦੀ ਬਰਕਤਿ ਨਾਲ ਆਤਮਕ ਸ਼ਾਂਤੀ ਪ੍ਰਾਪਤ ਹੁੰਦੀ ਹੈ, ਆਤਮਕ ਅਡੋਲਤਾ ਦਾ ਆਨੰਦ ਮਿਲਦਾ ਹੈ। #ਗੁਰੂ ਦੀ ਦੱਸੀ ਸੇਵਾ ਸਦਾ ਨਾਲ ਨਿਭਣ ਵਾਲੀ ਚੀਜ਼ ਹੈ ਇਸ ਦੀ ਬਰਕਤਿ ਨਾਲ #ਪਰਮਾਤਮਾ ਦੇ ਨਾਮ ਵਿਚ ਲੀਨਤਾ ਹੋ ਜਾਂਦੀ ਹੈ। ਜੇਹੜਾ ਮਨੁੱਖ #ਗੁਰੂ ਦੇ ਸ਼ਬਦ ਵਿਚ ਜੁੜਿਆ ਰਹਿੰਦਾ ਹੈ, ਉਹ #ਪ੍ਰੀਤਮ_ਪ੍ਰਭੂ ਨੂੰ ਸਦਾ ਸਿਮਰਦਾ ਰਹਿੰਦਾ ਹੈ, ਸਦਾ-ਥਿਰ #ਪ੍ਰਭੂ ਦੇ ਨਾਮ ਵਿਚ ਲੀਨ ਹੋ ਕੇ ਪਰਲੋਕ ਵਿਚ ਇੱਜ਼ਤ ਖੱਟਦਾ ਹੈ।੩। 
ਜੇਹੜਾ #ਕਰਤਾਰ ਹਰੇਕ ਜੁਗ ਵਿਚ ਆਪ ਹੀ ਮੌਜੂਦ ਚਲਿਆ ਆ ਰਿਹਾ ਹੈ, ਉਹ ਜਿਸ ਮਨੁੱਖ ਉੱਤੇ ਮੇਹਰ ਦੀ ਨਿਗਾਹ ਕਰਦਾ ਹੈ ਉਸ ਮਨੁੱਖ ਦਾ ਉਸ ਨਾਲ ਮਿਲਾਪ ਹੋ ਜਾਂਦਾ ਹੈ। ਉਹ ਮਨੁੱਖ ਗੁਰੂ ਦੀ ਬਾਣੀ ਦੀ ਬਰਕਤਿ ਨਾਲ #ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾ ਲੈਂਦਾ ਹੈ। #ਹੇ_ਨਾਨਕ ! ਜਿਨ੍ਹਾਂ ਮਨੁੱਖਾਂ ਨੂੰ #ਪ੍ਰਭੂ ਨੇ ਆਪ ਆਪਣੇ ਚਰਨਾਂ ਵਿਚ ਮਿਲਾਇਆ ਹੈ, ਉਹ ਉਸ ਸਦਾ-ਥਿਰ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ।੪।੩।

🌿🌹🌹🌹🌹🌿
🌿🌹🌹🌹🌹🌿

धनासरी महला ३ ॥ 
सदा धनु अंतरि नामु समाले ॥ जीअ जंत जिनहि प्रतिपाले ॥ मुकति पदारथु तिन कउ पाए ॥ हरि कै नामि रते लिव लाए ॥१॥
🔹🔹🔹🔹🔹🔹
अर्थ: #हे_भाई ! जिस #परमात्मा ने सारे जीवों की पालना करने की जिम्मेवारी ली हुई है, उस #परमात्मा का नाम ऐसा धन है जो सदा साथ निभाता है, इसको अपने अंदर संभाल के रख। #हे_भाई ! विकारों से खलासी कराने वाला नाम-धन उन मनुष्यों को मिलता है, जो तवज्जो जोड़ के #परमात्मा के नाम-रंग में रंगे रहते हैं।१।

🌿🌹🌹🌹🌹🌿
गुर सेवा ते हरि नामु धनु पावै ॥ अंतरि परगासु हरि नामु धिआवै ॥ रहाउ॥
🔹🔹🔹🔹🔹🔹
अर्थ: #हे_भाई ! #गुरु की बताई सेवा करने से मनुष्य #परमात्मा का नाम-धन हासिल कर लेता है। जो मनुष्य #परमात्मा का नाम स्मरण करता है, उसके अंदर आत्मिक जीवन की सूझ पैदा हो जाती है। रहाउ।

🌿🌹🌹🌹🌹🌿
इहु हरि रंगु गूड़ा धन पिर होइ ॥ सांति सीगारु रावे प्रभु सोइ ॥ हउमै विचि प्रभु कोइ न पाए ॥ मूलहु भुला जनमु गवाए ॥२॥
🔹🔹🔹🔹🔹🔹 
अर्थ: #हे_भाई ! #प्रभु_पति के प्रेम का ये गाढ़ा रंग उस जीव-स्त्री को चढ़ता है, जो आत्मिक शांति को अपने जीवन का गहना बनाती है, वह जीव-स्त्री उस #प्रभु को हर वक्त हृदय में बसाए रखती है। पर अहंकार में रह के कोई भी जीव #परमात्मा से नहीं मिल सकता। अपने जीवन दाते को भूला हुआ मनुष्य अपना मानव जन्म व्यर्थ गवा जाता है।२।

🌿🌹🌹🌹🌹🌿
गुर ते साति सहज सुखु बाणी ॥ सेवा साची नामि समाणी ॥ सबदि मिलै प्रीतमु सदा धिआए ॥ साच नामि वडिआई पाए ॥३॥
🔹🔹🔹🔹🔹🔹
अर्थ: #हे_भाई ! गुरु से मिली वाणी की इनायत से आत्मिक शांति प्राप्त होती है, आत्मिक अडोलता का आनंद मिलता है। #गुरु की बताई हुई सेवा सदा साथ निभने वाली चीज है इसकी इनायत से #परमात्मा के नाम में लीनता हो जाती है। जो मनुष्य #गुरु के शब्द में जुड़ा रहता है, वह #प्रीतम_प्रभु को सदा स्मरण करता रहता है, सदा-स्थिर #प्रभु के नाम में लीन हो के परलोक में इज्जत कमाता है।३।

🌿🌹🌹🌹🌹🌿
आपे करता जुगि जुगि सोइ ॥ नदरि करे मेलावा होइ ॥ गुरबाणी ते हरि मंनि वसाए ॥ नानक साचि रते प्रभि आपि मिलाए ॥४॥३॥
🔹🔹🔹🔹🔹🔹
अर्थ: जो #करतार हर एक युग में खुद ही मौजूद चला आ रहा है, वह जिस मनुष्य पर मेहर की निगाह करता है उस मनुष्य का उससे मिलाप हो जाता है। वह मनुष्य #गुरु की वाणी की इनायत से #परमात्मा को अपने मन में बसा लेता है। #हे_नानक ! जिस मनुष्यों को #प्रभु ने खुद अपने चरणों में मिलाया है, वह उस सदा-स्थिर के प्रेम रंग में रंगे रहते हैं।४।३।
🌿🌹🌹🌹🌹🌿
🌿🌹🌹🌹🌹🌿
ਵਾਹਿਗੁਰੂ ਜੀ ਕਾ ਖ਼ਾਲਸਾ !!
ਵਾਹਿਗੁਰੂ ਜੀ ਕੀ ਫਤਿਹ !!
🌿🌹🌹🌹🌹🌿

Comments

Popular posts from this blog

SHIRI GURU GRANTH SAHIB JI, HUKAMNAMA DARBAR SAHIB AMRITSAR, PAGE 645, BANI GURU AMAR DAAS JI, RAAG SORATH

HUKAMNAMA SHIRI GURU' GRANTH SAHIB JI PAGE 694, BANI BHAGAT RAVIDASS JI, RAAG DHANASRI

HUKAMNAMA, SHIRI GURU GRANTH SAHIB JI, PAGE 784, BANI GURU ARJAN DEV JI, RAAG SUHI,