SHIRI GURU GRANTH SAHIB JI HUKAMNAMA PAGE 643, BANI GURU AMAR DAAS JI, RAAG SORATH
ਜੁੱਗੋ ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਦਾ ਹੁਕਮਨਾਮਾ, (ਅੰਗ-੬੪੩)
ਬਾਣੀ - ਗੁਰੂ ਅਮਰ ਦਾਸ ਜੀ
ਰਾਗ - ਸੋਰਠਿ
🌿💐💐💐🌿
🌿💐💐💐🌿
ਸਲੋਕੁ ਮਃ ੩ ॥
ਪੂਰਬਿ ਲਿਖਿਆ ਕਮਾਵਣਾ ਜਿ ਕਰਤੈ ਆਪਿ ਲਿਖਿਆਸੁ ॥ ਮੋਹ ਠਗਉਲੀ ਪਾਈਅਨੁ ਵਿਸਰਿਆ ਗੁਣਤਾਸੁ ॥ ਮਤੁ ਜਾਣਹੁ ਜਗੁ ਜੀਵਦਾ ਦੂਜੈ ਭਾਇ ਮੁਇਆਸੁ ॥ ਜਿਨੀ ਗੁਰਮੁਖਿ ਨਾਮੁ ਨ ਚੇਤਿਓ ਸੇ ਬਹਿਣ ਨ ਮਿਲਨੀ ਪਾਸਿ ॥ ਦੁਖੁ ਲਾਗਾ ਬਹੁ ਅਤਿ ਘਣਾ ਪੁਤੁ ਕਲਤੁ ਨ ਸਾਥਿ ਕੋਈ ਜਾਸਿ ॥ ਲੋਕਾ ਵਿਚਿ ਮੁਹੁ ਕਾਲਾ ਹੋਆ ਅੰਦਰਿ ਉਭੇ ਸਾਸ ॥ ਮਨਮੁਖਾ ਨੋ ਕੋ ਨ ਵਿਸਹੀ ਚੁਕਿ ਗਇਆ ਵੇਸਾਸੁ ॥ ਨਾਨਕ ਗੁਰਮੁਖਾ ਨੋ ਸੁਖੁ ਅਗਲਾ ਜਿਨਾ ਅੰਤਰਿ ਨਾਮ ਨਿਵਾਸੁ ॥੧॥
ਮਃ ੩ ॥
ਸੇ ਸੈਣ ਸੇ ਸਜਣਾ ਜਿ ਗੁਰਮੁਖਿ ਮਿਲਹਿ ਸੁਭਾਇ ॥ ਸਤਿਗੁਰ ਕਾ ਭਾਣਾ ਅਨਦਿਨੁ ਕਰਹਿ ਸੇ ਸਚਿ ਰਹੇ ਸਮਾਇ ॥ ਦੂਜੈ ਭਾਇ ਲਗੇ ਸਜਣ ਨ ਆਖੀਅਹਿ ਜਿ ਅਭਿਮਾਨੁ ਕਰਹਿ ਵੇਕਾਰ ॥ ਮਨਮੁਖ ਆਪ ਸੁਆਰਥੀ ਕਾਰਜੁ ਨ ਸਕਹਿ ਸਵਾਰਿ ॥ ਨਾਨਕ ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣਹਾਰੁ ॥੨॥
ਪਉੜੀ ॥
ਤੁਧੁ ਆਪੇ ਜਗਤੁ ਉਪਾਇ ਕੈ ਆਪਿ ਖੇਲੁ ਰਚਾਇਆ ॥ ਤ੍ਰੈ ਗੁਣ ਆਪਿ ਸਿਰਜਿਆ ਮਾਇਆ ਮੋਹੁ ਵਧਾਇਆ ॥ ਵਿਚਿ ਹਉਮੈ ਲੇਖਾ ਮੰਗੀਅੈ ਫਿਰਿ ਆਵੈ ਜਾਇਆ ॥ ਜਿਨਾ ਹਰਿ ਆਪਿ ਕ੍ਰਿਪਾ ਕਰੇ ਸੇ ਗੁਰਿ ਸਮਝਾਇਆ ॥ ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ ॥੩॥
🌿💐💐💐🌿
ਵਿਆਖਿਆ :-
ਪਿਛਲੇ ਕੀਤੇ ਕਰਮਾਂ ਅਨੁਸਾਰ ਮੁੱਢ ਤੋਂ ਜੋ ਸੰਸਕਾਰ-ਰੂਪ ਲੇਖ ਲਿਖਿਆ ਭਾਵ, ਉੱਕਰਿਆ ਹੋਇਆ ਹੈ ਤੇ ਜੋ ਕਰਤਾਰ ਨੇ ਆਪ ਲਿਖ ਦਿੱਤਾ ਹੈ ਉਹ ਜ਼ਰੂਰ ਕਮਾਉਣਾ ਪੈਂਦਾ ਹੈ; ਉਸ ਲੇਖ ਅਨੁਸਾਰ ਹੀ ਮੋਹ ਦੀ ਠਗਬੂਟੀ ਜਿਸ ਨੂੰ ਮਿਲ ਗਈ ਹੈ ਉਸ ਨੂੰ ਗੁਣਾਂ ਦਾ ਖ਼ਜ਼ਾਨਾ ਹਰੀ ਵਿੱਸਰ ਗਿਆ ਹੈ। ਉਸ ਸੰਸਾਰ ਨੂੰ ਜੀਊਂਦਾ ਨਾ ਸਮਝੋ ਜੋ
ਮਾਇਆ ਦੇ ਮੋਹ ਵਿਚ ਮੁਇਆ ਪਿਆ ਹੈ; ਜਿਨ੍ਹਾਂ ਨੇ #ਸਤਿਗੁਰੂ ਦੇ ਸਨਮੁਖ ਹੋ ਕੇ ਨਾਮ ਨਹੀਂ ਸਿਮਰਿਆ, ਉਹਨਾਂ ਨੂੰ #ਪ੍ਰਭੂ ਦੇ ਕੋਲ ਬਹਿਣਾ ਨਹੀਂ ਮਿਲਦਾ। ਉਹ ਮਨਮੁਖ ਬਹੁਤ ਹੀ ਦੁੱਖੀ ਹੁੰਦੇ ਹਨ, ਕਿਉਂਕਿ ਜਿਨ੍ਹਾਂ ਦੀ ਖ਼ਾਤਰ ਮਾਇਆ ਦੇ ਮੋਹ ਵਿਚ ਮੁਏ ਪਏ ਸਨ, ਉਹ ਪੁੱਤ੍ਰ ਇਸਤ੍ਰੀ ਤਾਂ ਕੋਈ ਨਾਲ ਨਹੀਂ ਜਾਏਗਾ; ਸੰਸਾਰ ਦੇ ਲੋਕਾਂ ਵਿਚ ਭੀ ਉਹਨਾਂ ਦਾ ਮੂੰਹ ਕਾਲਾ ਹੋਇਆ ਭਾਵ, ਸ਼ਰਮਿੰਦੇ ਹੋਏ ਤੇ ਹਾਹੁਕੇ ਲੈਂਦੇ ਹਨ; ਮਨਮੁਖਾਂ ਦਾ ਕੋਈ ਵਿਸਾਹ ਨਹੀਂ ਕਰਦਾ, ਉਹਨਾਂ ਦਾ ਇਤਬਾਰ ਮੁੱਕ ਜਾਂਦਾ ਹੈ। #ਹੇ_ਨਾਨਕ_ਜੀ ! ਗੁਰਮੁਖਾਂ ਨੂੰ ਬਹੁਤ ਸੁਖ ਹੁੰਦਾ ਹੈ ਕਿਉਂਕਿ ਉਹਨਾਂ ਦੇ ਹਿਰਦੇ ਵਿਚ ਨਾਮ ਦਾ ਨਿਵਾਸ ਹੁੰਦਾ ਹੈ ॥੧॥
#ਸਤਿਗੁਰੂ ਦੇ ਸਨਮੁਖ ਹੋਏ ਜੋ ਮਨੁੱਖ ਆਪਾ ਨਿਵਾਰ ਕੇ #ਪ੍ਰਭੂ ਵਿਚ ਸੁਭਾਵਿਕ ਹੀ ਲੀਨ ਹੋ ਜਾਂਦੇ ਹਨ ਉਹ ਭਲੇ ਲੋਕ ਹਨ ਤੇ ਸਾਡੇ ਸਾਥੀ ਹਨ; ਜੋ ਸਦਾ #ਸਤਿਗੁਰੂ ਦਾ ਭਾਣਾ ਮੰਨਦੇ ਹਨ, ਉਹ ਸੱਚੇ ਹਰੀ ਵਿਚ ਸਮਾਏ ਰਹਿੰਦੇ ਹਨ। ਉਹਨਾਂ ਨੂੰ ਸੰਤ ਜਨ ਨਹੀਂ ਆਖੀਦਾ ਜੋ ਮਾਇਆ ਦੇ ਮੋਹ ਵਿਚ ਲੱਗੇ ਹੋਏ ਅਹੰਕਾਰ ਤੇ ਵਿਕਾਰ ਕਰਦੇ ਹਨ। ਮਨਮੁਖ ਆਪਣੇ ਮਤਲਬ ਦੇ ਪਿਆਰੇ ਹੋਣ ਕਰ ਕੇ ਕਿਸੇ ਦਾ ਕੰਮ ਨਹੀਂ ਸਵਾਰ ਸਕਦੇ; ਪਰ #ਹੇ_ਨਾਨਕ_ਜੀ ! ਉਹਨਾਂ ਦੇ ਸਿਰ ਕੀਹ ਦੋਸ਼ ? ਪਿਛਲੇ ਕੀਤੇ ਕੰਮਾਂ ਅਨੁਸਾਰ ਮੁੱਢ ਤੋਂ ਉੱਕਰਿਆ ਹੋਇਆ ਸੰਸਕਾਰ-ਰੂਪ ਲੇਖ ਕਮਾਉਣਾ ਪੈਂਦਾ ਹੈ, ਕੋਈ ਮਿਟਾਉਣ-ਜੋਗਾ ਨਹੀਂ ॥੨॥
#ਹੇ_ਹਰੀ ! ਤੂੰ ਆਪ ਹੀ ਸੰਸਾਰ ਰਚ ਕੇ ਆਪ ਹੀ ਖੇਡ ਬਣਾਈ ਹੈ; ਤੂੰ ਆਪ ਹੀ ਮਾਇਆ ਦੇ ਤਿੰਨ ਗੁਣ ਬਣਾਏ ਹਨ ਤੇ ਆਪ ਹੀ ਮਾਇਆ ਦਾ ਮੋਹ ਜਗਤ ਵਿਚ ਵਧਾ ਦਿੱਤਾ ਹੈ। ਇਸ ਮੋਹ ਤੋਂ ਉਪਜੇ ਅਹੰਕਾਰ ਵਿਚ ਲੱਗਿਆਂ ਦਰਗਾਹ ਵਿਚ ਲੇਖਾ ਮੰਗੀਦਾ ਹੈ ਤੇ ਫਿਰ ਜੰਮਣਾ ਮਰਨਾ ਪੈਂਦਾ ਹੈ; ਜਿਨ੍ਹਾਂ ਤੇ #ਹਰੀ ਆਪ ਮੇਹਰ ਕਰਦਾ ਹੈ ਉਹਨਾਂ ਨੂੰ #ਸਤਿਗੁਰੂ ਨੇ ਇਹ ਸਮਝ ਪਾ ਦਿੱਤੀ ਹੈ। ਇਸ ਕਰਕੇ ਮੈਂ ਆਪਣੇ #ਸਤਿਗੁਰੂ ਤੋਂ ਸਦਕੇ ਹਾਂ ਤੇ ਸਦਾ ਵਾਰਨੇ ਜਾਂਦਾ ਹਾਂ ॥੩॥
🌿💐💐💐🌿
🌿💐💐💐🌿
सलोकु मः ३ ॥
पूरबि लिखिआ कमावणा जि करतै आपि लिखिआसु ॥ मोह ठगउली पाईअनु विसरिआ गुणतासु ॥
🍁🌹🌹🌹🍁
पाईअनु = उस हरि ने डाल दी है, दे दी है
गुणतासु = गुणों का खजाना प्रभु,
🌾🍃🍃🍃🌾
अर्थ: पिछले किए कर्मों के अनुसार आरम्भ से जो संस्कार रूप लेख लिखे भाव, उकरे हुए हैं और जो कर्तार ने खुद लिख दिए हैं वे अवश्य कमाने पड़ते हैं; उस लेख के अनुसार ही मोह की ठग-बूटी जिसे मिल गई है उसे गुणों का खजाना हरि बिसर गया है।
🌿💐💐💐🌿
मतु जाणहु जगु जीवदा दूजै भाइ मुइआसु ॥ जिनी गुरमुखि नामु न चेतिओ से बहणि न मिलनी पासि ॥
🍁🌹🌹🌹🍁
अर्थ: उस संसार को जीवित ना समझो जो माया के मोह में मरा पड़ा है; जिन्होंने सतिगुरु के सन्मुख हो के नाम नहीं स्मरण किया, उन्हें प्रभु के पास बैठने को नहीं मिलता।
🌿💐💐💐🌿
दुखु लागा बहु अति घणा पुतु कलतु न साथि कोई जासि ॥ लोका विचि मुहु काला होआ अंदरि उभे सास ॥ मनमुखा नो को न विसही चुकि गइआ वेसासु ॥
🍁🌹🌹🌹🍁
अर्थ: वे मनमुख बहुत ही दुखी होते हैं, क्योंकि जिनकी खातिर माया के मोह में मरे पड़े हैं, वह पुत्र-स्त्री तो कोई साथ नहीं जाएगा; संसार के लोगों में भी उनका मुँह काला हुआ भाव, शर्मिंदे हुए और सिसकियां लेते हैं; मनमुखों का कोई विश्वास नहीं करता, उनका ऐतबार खत्म हो जाता है।
🌿💐💐💐🌿
नानक गुरमुखा नो सुखु अगला जिना अंतरि नाम निवासु ॥१॥
🍁🌹🌹🌹🍁
अर्थ: हे नानक ! गुरमुखों को बहुत सुख होता है क्योंकि उनके हृदय में नाम का निवास होता है।१।
🌿💐💐💐🌿
मः ३ ॥
से सैण से सजणा जि गुरमुखि मिलहि सुभाइ ॥ सतिगुर का भाणा अनदिनु करहि से सचि रहे समाइ ॥
🍁🌹🌹🌹🍁
सैण सजण = भले मनुष्य,
अनदिनु = हर रोज।
🌾🍃🍃🍃🌾
अर्थ: सतिगुरु के सन्मुख हुए जो मनुष्य स्वै वार के प्रभु में स्वभाविक तौर पर लीन हो जाते हैं वे भले लोग हैं और हमारे साथी हैं; जो सदा सतिगुरु की रज़ा को मानते हैं, वे सच्चे हरि में समाए रहते हैं।
🌿💐💐💐🌿
दूजै भाइ लगे सजण न आखीअहि जि अभिमानु करहि वेकार ॥
🍁🌹🌹🌹🍁
वेकार = बुरे काम।
🌾🍃🍃🍃🌾
अर्थ: उन्हें संत-जन नहीं कहा जाता जो माया के मोह में लगे हुए अहंकार और विकार करते हैं।
🌿💐💐💐🌿
मनमुख आप सुआरथी कारजु न सकहि सवारि ॥ नानक पूरबि लिखिआ कमावणा कोइ न मेटणहारु ॥२॥
🍁🌹🌹🌹🍁
अर्थ: मनमुख अपने मतलब के प्यारे होने के कारण किसी का काम नहीं सँवार सकते; पर हे नानक ! उनके सिर भी क्या दोष ?पिछले कर्मों के अनुसार पहले से ही उकरा हुआ संस्कार-रूपी लेख कमाना पड़ता है, कोई मिटाने के लायक नहीं।२।
🌿💐💐💐🌿
पउड़ी ॥
तुधु आपे जगतु उपाइ कै आपि खेलु रचाइआ ॥ त्रै गुण आपि सिरजिआ माइआ मोहु वधाइआ ॥
🍁🌹🌹🌹🍁
अर्थ: हे हरि ! तूने खुद ही संसार रच के खुद ही खेल बनाई है; तूने खुद ही माया के तीन गुण बनाए हैं और खुद ही माया का मोह जगत में बढ़ा दिया है।
🌿💐💐💐🌿
विचि हउमै लेखा मंगीऐ फिरि आवै जाइआ ॥ जिना हरि आपि क्रिपा करे से गुरि समझाइआ ॥
🍁🌹🌹🌹🍁
अर्थ: इस मोह से उपजे अहंकार में लगने से दरगाह में लेखा मांगा जाता हैं और फिर बार-बार पैदा होना व मरना पड़ता है; जिस पर हरि खुद मेहर करता है उन्हें सतिगुरु ने ये समझ दे दी है।
🌿💐💐💐🌿
बलिहारी गुर आपणे सदा सदा घुमाइआ ॥३॥
🍁🌹🌹🌹🍁
अर्थ: इसलिए मैं अपने सतिगुरु से सदके हूँ और सदा वारी जाता हूँ।३।
🌿💐💐💐🌿
ਵਾਹਿਗੁਰੂ ਜੀ ਕਾ ਖ਼ਾਲਸਾ !!
ਵਾਹਿਗੁਰੂ ਜੀ ਕੀ ਫ਼ਤਹਿ !!
🍁🌹🌹🌹🍁
🍁🌹🌹🌹🍁
Comments
Post a Comment