SHIRI GURU GRANTH SAHIB JI HUKAMNAMA, PAGE 616, BANI GURU ARJAN DEV SAHAB JI, RAAG SORATH ।।

🌿💐💐💐💐🌿

ਜੁੱਗੋ ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਦਾ ਹੁਕਮਨਾਮਾ, (ਅੰਗ- ੬੧੬)
ਬਾਣੀ - ਗੁਰੂ ਅਰਜਨ ਦੇਵ ਸਾਹਿਬ ਜੀ
ਰਾਗ - ਸੋਰਠਿ

🌿💐💐💐💐🌿
🌿💐💐💐💐🌿

ਸੋਰਠਿ ਮਹਲਾ ੫ ॥ 
ਮਾਇਆ ਮੋਹ ਮਗਨੁ ਅੰਧਿਆਰੈ ਦੇਵਨਹਾਰੁ ਨ ਜਾਨੈ ॥ ਜੀਉ ਪਿੰਡੁ ਸਾਜਿ ਜਿਨਿ ਰਚਿਆ ਬਲੁ ਅਪੁਨੋ ਕਰਿ ਮਾਨੈ ॥੧॥ ਮਨ ਮੂੜੇ ਦੇਖਿ ਰਹਿਓ ਪ੍ਰਭ ਸੁਆਮੀ ॥ ਜੋ ਕਿਛੁ ਕਰਹਿ ਸੋਈ ਸੋਈ ਜਾਣੈ ਰਹੈ ਨ ਕਛੂਐ ਛਾਨੀ ॥ ਰਹਾਉ ॥ ਜਿਹਵਾ ਸੁਆਦ ਲੋਭ ਮਦਿ ਮਾਤੋ ਉਪਜੇ ਅਨਿਕ ਬਿਕਾਰਾ ॥ ਬਹੁਤੁ ਜੋਨਿ ਭਰਮਤ ਦੁਖੁ ਪਾਇਆ ਹਉਮੈ ਬੰਧਨ ਕੇ ਭਾਰਾ ॥੨॥ ਦੇਇ ਕਿਵਾੜ ਅਨਿਕ ਪੜਦੇ ਮਹਿ ਪਰ ਦਾਰਾ ਸੰਗਿ ਫਾਕੈ ॥ ਚਿਤ੍ਰ ਗੁਪਤੁ ਜਬ ਲੇਖਾ ਮਾਗਹਿ ਤਬ ਕਉਣੁ ਪੜਦਾ ਤੇਰਾ ਢਾਕੈ ॥੩॥ ਦੀਨ ਦਇਆਲ ਪੂਰਨ ਦੁਖ ਭੰਜਨ ਤੁਮ ਬਿਨੁ ਓਟ ਨ ਕਾਈ ॥ ਕਾਢਿ ਲੇਹੁ ਸੰਸਾਰ ਸਾਗਰ ਮਹਿ ਨਾਨਕ ਪ੍ਰਭ ਸਰਣਾਈ ॥੪॥੧੫॥੨੬॥
🌿🌺🌺🌺🌺🌿
ਵਿਆਖਿਆ :-
#ਹੇ_ਮੂਰਖ_ਮਨ ! #ਮਾਲਕ_ਪ੍ਰਭੂ ਤੇਰੀਆਂ ਸਾਰੀਆਂ ਕਰਤੂਤਾਂ ਨੂੰ ਹਰ ਵੇਲੇ ਵੇਖ ਰਿਹਾ ਹੈ। ਤੂੰ ਜੋ ਕੁਝ ਕਰਦਾ ਹੈਂ, #ਮਾਲਕ_ਪ੍ਰਭੂ ਉਹੀ ਉਹੀ ਜਾਣ ਲੈਂਦਾ ਹੈ, ਉਸ ਪਾਸੋਂ ਤੇਰੀ ਕੋਈ ਭੀ ਕਰਤੂਤ ਲੁਕੀ ਨਹੀਂ ਰਹਿ ਸਕਦੀ।ਰਹਾਉ। 
#ਹੇ_ਭਾਈ ! ਜਿਸ #ਪਰਮਾਤਮਾ ਨੇ ਸਰੀਰ ਜਿੰਦ ਬਣਾ ਕੇ ਜੀਵ ਨੂੰ ਪੈਦਾ ਕੀਤਾ ਹੋਇਆ ਹੈ, ਉਸ ਸਭ ਦਾਤਾਂ ਦੇਣ ਵਾਲੇ #ਪ੍ਰਭੂ ਨਾਲ ਜੀਵ ਡੂੰਘੀ ਸਾਂਝ ਨਹੀਂ ਪਾਂਦਾ। ਮਾਇਆ ਦੇ ਮੋਹ ਦੇ ਆਤਮਕ ਹਨੇਰੇ ਵਿਚ ਮਸਤ ਰਹਿ ਕੇ ਆਪਣੀ ਤਾਕਤ ਨੂੰ ਹੀ ਵੱਡੀ ਸਮਝਦਾ ਹੈ।੧। 
#ਹੇ_ਭਾਈ ! ਮਨੁੱਖ ਜੀਭ ਦੇ ਸੁਆਦਾਂ ਵਿਚ, ਲੋਭ ਦੇ ਨਸ਼ੇ ਵਿਚ ਮਸਤ ਰਹਿੰਦਾ ਹੈ ਜਿਸ ਕਰਕੇ ਇਸ ਦੇ ਅੰਦਰ ਅਨੇਕਾਂ ਵਿਕਾਰ ਪੈਦਾ ਹੋ ਜਾਂਦੇ ਹਨ, ਮਨੁੱਖ ਹਉਮੈ ਦੀਆਂ ਜ਼ੰਜੀਰਾਂ ਦੇ ਭਾਰ ਹੇਠ ਦਬ ਜਾਂਦਾ ਹੈ, ਬਹੁਤ ਜੂਨਾਂ ਵਿਚ ਭਟਕਦਾ ਫਿਰਦਾ ਹੈ, ਤੇ, ਦੁੱਖ ਸਹਾਰਦਾ ਰਹਿੰਦਾ ਹੈ।੨। 
ਮਾਇਆ ਦੇ ਮੋਹ ਦੇ ਹਨੇਰੇ ਵਿਚ ਫਸਿਆ ਮਨੁੱਖ ਦਰਵਾਜ਼ੇ ਬੰਦ ਕਰਕੇ ਅਨੇਕਾਂ ਪਰਦਿਆਂ ਦੇ ਪਿੱਛੇ ਪਰਾਈ ਇਸਤ੍ਰੀ ਨਾਲ ਕੁਕਰਮ ਕਰਦਾ ਹੈ। ਪਰ, #ਹੇ_ਭਾਈ ! ਜਦੋਂ ਧਰਮ ਰਾਜ ਦੇ ਦੂਤ ਚਿੱਤ੍ਰ ਅਤੇ ਗੁਪਤ ਤੇਰੀਆਂ ਕਰਤੂਤਾਂ ਦਾ ਹਿਸਾਬ ਮੰਗਣਗੇ, ਤਦੋਂ ਕੋਈ ਭੀ ਤੇਰੀਆਂ ਕਰਤੂਤਾਂ ਉਤੇ ਪਰਦਾ ਨਹੀਂ ਪਾ ਸਕੇਗਾ।੩। 
#ਹੇ_ਨਾਨਕ ! ਆਖੇ - ਦੀਨਾਂ ਉਤੇ ਦਇਆ ਕਰਨ ਵਾਲੇ ! #ਹੇ_ਸਰਬ_ਵਿਆਪਕ ! ਹੇ ਦੁੱਖਾਂ ਦੇ ਨਾਸ ਕਰਨ ਵਾਲੇ ! ਤੈਥੋਂ ਬਿਨਾ ਹੋਰ ਕੋਈ ਆਸਰਾ ਨਹੀਂ ਹੈ। #ਹੇ_ਪ੍ਰਭੂ ! ਮੈਂ ਤੇਰੀ ਸਰਨ ਆਇਆ ਹਾਂ। ਸੰਸਾਰ-ਸਮੁੰਦਰ ਵਿਚ ਡੁੱਬਦੇ ਨੂੰ ਮੈਨੂੰ ਬਾਂਹ ਫੜ ਕੇ ਕੱਢ ਲੈ।੪।੧੫।੨੬।
🌿🌺🌺🌺🌺🌿
🌿🌺🌺🌺🌺🌿

सोरठि महला ५ ॥ 
माइआ मोह मगनु अंधिआरै देवनहारु न जानै ॥ जीउ पिंडु साजि जिनि रचिआ बलु अपुनो करि मानै ॥१॥
🌹🌺🌺🌺🌹
मगनु = मस्त। 
अंधिआरै = अंधेरे में। 
न जानै = गहरी सांझ नहीं डालता। 
जीउ = जिंद। 
पिंडु = शरीर। 
साजि = बना के। 
रचिआ = पैदा किया। 
मानै = मानता है।
🌾☀️☀️☀️🌾
अर्थ: हे भाई ! जिस परमात्मा ने शरीर-जिंद बना के जीव को पैदा किया हुआ है, उस सब दातें देने वाले प्रभु के साथ जीव गहरी सांझ नहीं डालता। माया के मोह के आत्मिक अंधकार में मस्त रहके अपनी ताकत को बड़ा समझता है।१।
🌿🌺🌺🌺🌺🌿
मन मूड़े देखि रहिओ प्रभ सुआमी ॥ जो किछु करहि सोई सोई जाणै रहै न कछूऐ छानी ॥ रहाउ॥
🌹🌺🌺🌺🌹
मन = हे मन,
मूढ़े = हे मूर्ख। 
करहि = तू करता है। 
कछूऐ = कोई करतूत। 
छानी = छुपी। 
🌹🌺🌺🌺🌹
अर्थ: हे मूर्ख मन ! मालिक प्रभु तेरी सारी करतूतें हर वक्त देख रहा है। तू जो कुछ करता है, मालिक प्रभु वही वही जान लेता है, उससे तेरी कोई भी करतूत छुपी नहीं रह सकती। रहाउ।
🌾☀️☀️☀️🌾
जिहवा सुआद लोभ मदि मातो उपजे अनिक बिकारा ॥ बहुतु जोनि भरमत दुखु पाइआ हउमै बंधन के भारा ॥२॥
🌿🌺🌺🌺🌺🌿
मदि = नशे में। 
मातो = मस्त। 
उपजे = पैदा हो गए। 
भरमत = भटकते। 
बंधन = जंजीर।
🌹🌺🌺🌺🌹
अर्थ: हे भाई ! मनुष्य जीभ के स्वादों में, लोभ के नशे में मस्त रहता है जिसके कारण इसके अंदर अनेक विकार पैदा हो जाते हैं, मनुष्य अहंकार की जंजीरों के भार तले दब जाता है, बहुत जूनियों में भटकता फिरता है, और दुख सहता रहता है।
🌿🌺🌺🌺🌺🌿
देइ किवाड़ अनिक पड़दे महि पर दारा संगि फाकै ॥ चित्र गुपतु जब लेखा मागहि तब कउणु पड़दा तेरा ढाकै ॥३॥
🌹🌺🌺🌺🌹
देइ = दे के। 
देइ किवाड़ = दरवाजे बंद करके। 
दारा = स्त्री। 
संगि = साथ। 
फाकै = कुकर्म करता है। 
चित्र गुपतु = धर्मराज के मुंशी।
मागहि = मांगते हैं, मांगेंगे।
🌾☀️☀️☀️🌾
अर्थ: माया के मोह के अंधकार में फसा मनुष्य दरवाजे बंद करके अनेक पर्दों के पीछे पराई स्त्री के साथ कुकर्म करता है। पर, हे भाई ! जब धर्मराज के दूत चित्र और गुप्त तेरी करतूतों का हिसाब मांगेंगे, तब कोई भी तेरी करतूतों पर पर्दा नहीं डाल सकेगा।३।
🌿🌺🌺🌺🌺🌿
दीन दइआल पूरन दुख भंजन तुम बिनु ओट न काई ॥ काढि लेहु संसार सागर महि नानक प्रभ सरणाई ॥४॥१५॥२६॥
🌹🌺🌺🌺🌹
दुख भंजन = हे दुखों का नाश करने वाले ! 
ओट = आसरा। 
सागर = समुंदर।
🌾☀️☀️☀️🌾
अर्थ: हे नानक ! कहते : दीनों पर दया करने वाले ! हे सर्व-व्यापक ! हे दुखों का नाश करने वाले! तेरे बग़ैर और कोई आसरा नहीं है। हे प्रभु ! मैं तेरी शरण आया हूँ। संसार समुंदर में डूबते हुए की मेरी बाँह पकड़ के निकाल ले।४।१५।२६।
🌿💐💐💐💐🌿
🌿💐💐💐💐🌿

ਵਾਹਿਗੁਰੂ ਜੀ ਕਾ ਖ਼ਾਲਸਾ !!
 ਵਾਹਿਗੁਰੂ ਜੀ ਕੀ ਫ਼ਤਹਿ !!
🌿💐💐💐💐🌿
🌿💐💐💐💐🌿

Comments

Popular posts from this blog

SHIRI GURU GRANTH SAHIB JI, HUKAMNAMA DARBAR SAHIB AMRITSAR, PAGE 645, BANI GURU AMAR DAAS JI, RAAG SORATH

HUKAMNAMA SHIRI GURU' GRANTH SAHIB JI PAGE 694, BANI BHAGAT RAVIDASS JI, RAAG DHANASRI

HUKAMNAMA, SHIRI GURU GRANTH SAHIB JI, PAGE 784, BANI GURU ARJAN DEV JI, RAAG SUHI,