SHIRI GURU GRANTH SAHIB JI HUKAMNAMA PAGE 680 , BANI GURU ARJAN DEV SAHAB JI। RAAG DHANASRI


🌿🌺🌺🌺🌺🌿
HUKAMNAMA 
ANG 680,
24-08-2023
🌿🌺🌺🌺🌺🌿
🌿🌺🌺🌺🌺🌿

ਜੁੱਗੋ ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਦਾ ਹੁਕਮਨਾਮਾ, 
(ਅੰਗ- ੬੮੦)
ਬਾਣੀ - ਗੁਰੂ ਅਰਜਨ ਦੇਵ ਸਾਹਿਬ ਜੀ
ਰਾਗ - ਧਨਾਸਰੀ 
🌿🌺🌺🌺🌺🌿
🌿🌺🌺🌺🌺🌿
ਧਨਾਸਰੀ ਮਹਲਾ ੫ ॥ 
ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ ॥ ਪਾਪ ਕਰੇ ਕਰਿ ਮੂਕਰਿ ਪਾਵੈ ਭੇਖ ਕਰੈ ਨਿਰਬਾਨੈ ॥੧॥ ਜਾਨਤ ਦੂਰਿ ਤੁਮਹਿ ਪ੍ਰਭ ਨੇਰਿ ॥ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰਿ ॥ ਰਹਾਉ ॥ ਜਬ ਲਗੁ ਤੁਟੈ ਨਾਹੀ ਮਨ ਭਰਮਾ ਤਬ ਲਗੁ ਮੁਕਤੁ ਨ ਕੋਈ ॥ ਕਹੁ ਨਾਨਕ ਦਇਆਲ ਸੁਆਮੀ ਸੰਤੁ ਭਗਤੁ ਜਨੁ ਸੋਈ ॥੨॥੫॥੩੬॥
🌿🌺🌺🌺🌺🌿
ਵਿਆਖਿਆ :- 
#ਹੇ_ਭਾਈ ! ਲਾਲਚੀ ਮਨੁੱਖ ਅਨੇਕਾਂ ਜਤਨ ਕਰਦਾ ਹੈ, ਲੋਕਾਂ ਨੂੰ ਧੋਖਾ ਦੇਂਦਾ ਹੈ, ਵਿਰਕਤਾਂ ਵਾਲੇ ਧਾਰਮਿਕ ਪਹਿਰਾਵੇ ਬਣਾਈ ਰੱਖਦਾ ਹੈ, ਪਾਪ ਕਰ ਕੇ ਫਿਰ ਉਹਨਾਂ ਪਾਪਾਂ ਤੋਂ ਮੁੱਕਰ ਭੀ ਜਾਂਦਾ ਹੈ, ਪਰ ਸਭ ਦੇ ਦਿਲ ਦੀ ਜਾਣਨ ਵਾਲਾ ਉਹ #ਪਰਮਾਤਮਾ ਸਭ ਕੁਝ ਜਾਣਦਾ ਹੈ।੧। 
#ਹੇ_ਪ੍ਰਭੂ ! ਤੂੰ ਸਭ ਜੀਵਾਂ ਦੇ ਨੇੜੇ ਵੱਸਦਾ ਹੈਂ, ਪਰ ਲਾਲਚੀ ਪਖੰਡੀ ਮਨੁੱਖ ਤੈਨੂੰ ਦੂਰ ਵੱਸਦਾ ਸਮਝਦਾ ਹੈ। ਲਾਲਚੀ ਮਨੁੱਖ ਲਾਲਚ ਦੇ ਗੇੜ ਵਿਚ ਫਸਿਆ ਰਹਿੰਦਾ ਹੈ, ਮਾਇਆ ਦੀ ਖ਼ਾਤਰ ਉੱਧਰ ਤੱਕਦਾ ਹੈ, ਉੱਧਰ ਤੋਂ ਉੱਧਰ ਤੱਕਦਾ ਹੈ ਉਸ ਦਾ ਮਨ ਟਿਕਦਾ ਨਹੀਂ ।ਰਹਾਉ। 
#ਹੇ_ਭਾਈ ! ਜਦੋਂ ਤਕ ਮਨੁੱਖ ਦੇ ਮਨ ਦੀ ਮਾਇਆ ਵਾਲੀ ਭਟਕਣਾ ਦੂਰ ਨਹੀਂ ਹੁੰਦੀ, ਇਹ ਲਾਲਚ ਦੇ ਪੰਜੇ ਤੋਂ ਆਜ਼ਾਦ ਨਹੀਂ ਹੋ ਸਕਦਾ। #ਹੇ_ਨਾਨਕ ! ਆਖਦੇ - ਪਹਿਰਾਵਿਆਂ ਨਾਲ ਭਗਤ ਨਹੀਂ ਬਣ ਜਾਈਦਾ ਜਿਸ ਮਨੁੱਖ ਉਤੇ #ਮਾਲਕ_ਪ੍ਰਭੂ ਦਇਆਵਾਨ ਹੁੰਦਾ ਹੈ ਤੇ, ਉਸ ਨੂੰ ਨਾਮ ਦੀ ਦਾਤਿ ਦੇਂਦਾ ਹੈ ਉਹੀ ਮਨੁੱਖ ਸੰਤ ਹੈ ਭਗਤ ਹੈ।੨।੫।੩੬।
🌿🌺🌺🌺🌺🌿
🌿🌺🌺🌺🌺🌿

धनासरी महला ५ ॥ 
जतन करै मानुख डहकावै ओहु अंतरजामी जानै ॥ पाप करे करि मूकरि पावै भेख करै निरबानै ॥१॥
🍁🌹🌹🌹🍁
जतन = प्रयत्न। 
डहकावै = धोखा देता है, ठगता है। 
भेख = पहिरावा। 
निरबानै = वासना रहित, विरक्त।
🌾☀️☀️☀️🌾
अर्थ: हे भाई ! लालची मनुष्य अनेक प्रयत्न करता है, लोगों को धोखा देता है, विरक्तों वाले धार्मिक पहरावे पहने रखता है, पाप करके फिर उन पापों से मुकर भी जाता है, पर सबके दिल की जानने वाला वह परमात्मा सब कुछ जानता है।१।
🌿🌺🌺🌺🌺🌿
जानत दूरि तुमहि प्रभ नेरि ॥ उत ताकै उत ते उत पेखै आवै लोभी फेरि ॥ रहाउ॥
🍁🌹🌹🌹🌹🍁
प्रभ = हे प्रभु ! 
तुमहि = तुझे। 
उत = उधर। 
ताकै = देखता है।
फेरि = लालच के चक्कर में। 
🌾☀️☀️☀️🌾
अर्थ: हे प्रभु ! तू सब जीवों के नजदीक बसता है, पर लालची पाखण्डी मनुष्य तुझे दूर बसता समझता है। लालची मनुष्य लालच के चक्कर में फसा रहता है, माया की खातिर उधर देखता है, उधर से और उधर देखता है उसका मन टिकता नहीं। 
🌿🌺🌺🌺🌺🌿
जब लगु तुटै नाही मन भरमा तब लगु मुकतु न कोई ॥ कहु नानक दइआल सुआमी संतु भगतु जनु सोई ॥२॥५॥३६॥
🍁🌹🌹🌹🍁
जब लगु = जब तक। 
भरमा = भटकना। 
मुकतु = लोभ से आजाद। 
सोई = वही मनुष्य।
🌾☀️☀️☀️🌾
अर्थ: हे भाई! जब तक मनुष्य के मन की माया वाली भटकना दूर नहीं होती, इस लालच के पँजे से आजाद नहीं हो सकता। #हे_नानक ! कहते : पहरावों से भक्त नहीं बन जाते जिस मनुष्य पर मालिक-प्रभु खुद दयावान होता है और, उसको नाम की दाति देता है वही मनुष्य संत है भक्त है।२।५।३६।
🌿🌺🌺🌺🌺🌿
🌿🌺🌺🌺🌺🌿
ਵਾਹਿਗੁਰੂ ਜੀ ਕਾ ਖ਼ਾਲਸਾ !! 
ਵਾਹਿਗੁਰੂ ਜੀ ਕੀ ਫ਼ਤਹਿ !!
🌿🌺🌺🌺🌺🌿
🌿🌺🌺🌺🌺🌿

Comments

Popular posts from this blog

ਗੁਰੂ ਗ੍ਰੰਥ ਸਾਹਿਬ ਜੀ ਅੰਗ 666

GURU GRANTH SAHIB JI HUKAMNAMA PAGE 628, BANI - GURU ARJAN DEV JI, RAAG - SORATH

SHIRI GURU GRANTH SAHIB JI HUKAMNAMA PAGE 602, BANI - GURU - AMAR DAS JI, RAAG - SORATH