ਸ਼੍ਰੀ ਗੁਰੂ 6ਗਰੰਥ ਸਾਹਿਬ ਜੀ, ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ, ਅੰਗ 676 ਬਾਣੀ ਗੁਰੂ ਅਰਜਨ ਦੇਵ ਜੀ, ਰਾਗ ਧਨਾਸਰੀ

🌹🌹🌹🌹🌹
🌹🙏🙏🙏🌹
01/03/2024
🌹🌹🌹🌹🌹
ਜੁੱਗੋ ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਦਾ ਹੁਕਮਨਾਮਾ, 
(ਅੰਗ- ੬੭੬)
ਬਾਣੀ - ਗੁਰੂ ਅਰਜਨ ਦੇਵ ਜੀ, 
ਰਾਗ - ਧਨਾਸਰੀ 
🌹🌹🌹🌹🌹
🌹🌹🌹🌹🌹 
ਧਨਾਸਰੀ ਮਹਲਾ ੫ ॥ 
ਮੋਹਿ ਮਸਕੀਨ ਪ੍ਰਭੁ ਨਾਮੁ ਅਧਾਰੁ ॥ ਖਾਟਣ ਕਉ ਹਰਿ ਹਰਿ ਰੋਜਗਾਰੁ ॥ ਸੰਚਣ ਕਉ ਹਰਿ ਏਕੋ ਨਾਮੁ ॥ ਹਲਤਿ ਪਲਤਿ ਤਾ ਕੈ ਆਵੈ ਕਾਮ ॥੧॥ ਨਾਮਿ ਰਤੇ ਪ੍ਰਭ ਰੰਗਿ ਅਪਾਰ ॥ ਸਾਧ ਗਾਵਹਿ ਗੁਣ ਏਕ ਨਿਰੰਕਾਰ ॥ ਰਹਾਉ ॥ ਸਾਧ ਕੀ ਸੋਭਾ ਅਤਿ ਮਸਕੀਨੀ ॥ ਸੰਤ ਵਡਾਈ ਹਰਿ ਜਸੁ ਚੀਨੀ ॥ ਅਨਦੁ ਸੰਤਨ ਕੈ ਭਗਤਿ ਗੋਵਿੰਦ ॥ ਸੂਖੁ ਸੰਤਨ ਕੈ ਬਿਨਸੀ ਚਿੰਦ ॥੨॥ ਜਹ ਸਾਧ ਸੰਤਨ ਹੋਵਹਿ ਇਕਤ੍ਰ ॥ ਤਹ ਹਰਿ ਜਸੁ ਗਾਵਹਿ ਨਾਦ ਕਵਿਤ ॥ ਸਾਧ ਸਭਾ ਮਹਿ ਅਨਦ ਬਿਸ੍ਰਾਮ ॥ ਉਨ ਸੰਗੁ ਸੋ ਪਾਏ ਜਿਸੁ ਮਸਤਕਿ ਕਰਾਮ ॥੩॥ ਦੁਇ ਕਰ ਜੋੜਿ ਕਰੀ ਅਰਦਾਸਿ ॥ ਚਰਨ ਪਖਾਰਿ ਕਹਾਂ ਗੁਣਤਾਸ ॥ ਪ੍ਰਭ ਦਇਆਲ ਕਿਰਪਾਲ ਹਜੂਰਿ ॥ ਨਾਨਕੁ ਜੀਵੈ ਸੰਤਾ ਧੂਰਿ ॥੪॥੨॥੨੩॥
🌹🌹🌹🌹🌹
⚜️⚜️⚜️⚜️⚜️

ਵਿਆਖਿਆ : -
#ਹੇ_ਭਾਈ ! ਮੈਨੂੰ ਆਜਿਜ਼ ਨੂੰ #ਪਰਮਾਤਮਾ ਦਾ ਨਾਮ ਹੀ ਆਸਰਾ ਹੈ, ਮੇਰੇ ਵਾਸਤੇ ਖੱਟਣ ਕਮਾਣ ਲਈ #ਪਰਮਾਤਮਾ ਦਾ ਨਾਮ ਹੀ ਰੋਜ਼ੀ ਹੈ। ਮੇਰੇ ਵਾਸਤੇ ਇਕੱਠਾ ਕਰਨ ਲਈ ਭੀ #ਪਰਮਾਤਮਾ ਦਾ ਨਾਮ ਹੀ ਹੈ। ਜੇਹੜਾ ਮਨੁੱਖ #ਹਰਿ_ਨਾਮ_ਧਨ ਇਕੱਠਾ ਕਰਦਾ ਹੈ ਇਸ ਲੋਕ ਤੇ ਪਰਲੋਕ ਵਿਚ ਉਸ ਦੇ ਕੰਮ ਆਉਂਦਾ ਹੈ ॥੧॥ 
#ਹੇ_ਭਾਈ ! #ਪਰਮਾਤਮਾ ਦੇ ਨਾਮ ਵਿਚ ਮਸਤ ਹੋ ਕੇ, #ਸੰਤ_ਜਨ ਬੇਅੰਤ #ਪ੍ਰਭੂ ਦੇ ਪ੍ਰੇਮ ਵਿਚ ਜੁੜ ਕੇ- ਇੱਕ ਨਿਰੰਕਾਰ ਦੇ ਗੁਣ ਗਾਂਦੇ ਰਹਿੰਦੇ ਹਨ ॥ ਰਹਾਉ ॥ 
#ਹੇ_ਭਾਈ ! ਬਹੁਤ ਨਿਮ੍ਰਤਾ-ਸੁਭਾਉ #ਸੰਤ ਦੀ ਸੋਭਾ ਦਾ ਮੂਲ ਹੈ, #ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਹੀ #ਸੰਤ ਦੀ ਵਡਿਆਈ ਦਾ ਕਾਰਨ ਹੈ। #ਪਰਮਾਤਮਾ ਦੀ ਭਗਤੀ #ਸੰਤ ਜਨਾਂ ਦੇ ਹਿਰਦੇ ਵਿਚ ਆਨੰਦ ਪੈਦਾ ਕਰਦੀ ਹੈ। ਭਗਤੀ ਦੀ ਬਰਕਤਿ ਨਾਲ #ਸੰਤ ਜਨਾਂ ਦੇ ਹਿਰਦੇ ਵਿਚ ਸੁਖ ਬਣਿਆ ਰਹਿੰਦਾ ਹੈ ਉਹਨਾਂ ਦੇ ਅੰਦਰੋਂ ਚਿੰਤਾ ਨਾਸ ਹੋ ਜਾਂਦੀ ਹੈ ॥੨॥ 
#ਹੇ_ਭਾਈ ! ਸਾਧ #ਸੰਤ ਜਿੱਥੇ ਭੀ ਇਕੱਠੇ ਹੁੰਦੇ ਹਨ, ਉਥੇ ਉਹ ਸਾਜ ਵਰਤ ਕੇ ਬਾਣੀ ਪੜ੍ਹ ਕੇ #ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਹੀ ਗਾਂਦੇ ਹਨ। #ਹੇ_ਭਾਈ ! #ਸੰਤਾਂ ਦੀ ਸੰਗਤਿ ਵਿਚ ਬੈਠਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ਸ਼ਾਂਤੀ ਹਾਸਲ ਹੁੰਦੀ ਹੈ। ਪਰ, ਉਹਨਾਂ ਦੀ ਸੰਗਤਿ ਉਹੀ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਦੇ ਮੱਥੇ ਉੱਤੇ ਬਖ਼ਸ਼ਸ਼ ਦਾ ਲੇਖ ਲਿਖਿਆ ਹੋਵੇ ॥੩॥ 
#ਹੇ_ਭਾਈ ! ਮੈਂ ਆਪਣੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ ਹਾਂ, ਕਿ ਮੈਂ #ਸੰਤ ਜਨਾਂ ਦੇ ਚਰਨ ਧੋ ਕੇ ਗੁਣਾਂ ਦੇ ਖ਼ਜ਼ਾਨੇ #ਪਰਮਾਤਮਾ ਦਾ ਨਾਮ ਉਚਾਰਦਾ ਰਹਾਂ। #ਹੇ_ਭਾਈ ! ਜੇਹੜੇ ਦਇਆਲ ਕਿਰਪਾਲ #ਪ੍ਰਭੂ ਦੀ ਹਜ਼ੂਰੀ ਵਿਚ ਸਦਾ ਟਿਕੇ ਰਹਿੰਦੇ ਹਨ #ਨਾਨਕ ਉਹਨਾਂ #ਸੰਤ ਜਨਾਂ ਦੇ ਚਰਨਾਂ ਦੀ ਧੂੜ ਤੋਂ ਆਤਮਕ ਜੀਵਨ ਪ੍ਰਾਪਤ ਕਰਦਾ ਹੈ ॥੪॥੨॥੨੩॥

🌹🌹🌹🌹🌹
🌹🌹🌹🌹🌹
🌹🌹🌹🌹🌹
धनासरी महला ५ ॥ 
मोहि मसकीन प्रभु नामु अधारु ॥ खाटण कउ हरि हरि रोजगारु ॥ संचण कउ हरि एको नामु ॥ हलति पलति ता कै आवै काम ॥१॥
⚜️⚜️⚜️⚜️⚜️
मोहि मसकीन = मुझ निमाणे को। 
अधारु = आसरा। 
खाटण कउ = कमाने के लिए। 
रोजगारु = रोजी कमाने के लिए काम। 
संचण कउ = जमा करने के लिए। 
हलति = अत्र, इस लोक में। 
पलति = परत्र, परलोक में। 
ता कै काम = उस मनुष्य के काम।
💫💫💫💫💫
अर्थ: हे भाई! मुझ आज़िज़ को परमात्मा का नाम ही आसरा है, मेरे लिए कमाने के लिए परमात्मा का नाम ही रोजी है। मेरे लिए एकत्र करने के लिए भी परमात्मा का नाम ही है। जो मनुष्य हरि-नाम-धन इकट्ठा करता है इस लोक में और परलोक में उसके काम आता है।१।
🌹🌹🌹🌹🌹
नामि रते प्रभ रंगि अपार ॥ साध गावहि गुण एक निरंकार ॥ रहाउ॥
⚜️⚜️⚜️⚜️⚜️
नामि = नाम में। 
रते = रंगे हुए। 
रंगि = प्रेम रंग में। 
अपार = बेअंत। 
साध = संत जन। 
गवहि = गाते हैं। 
💫💫💫💫💫
अर्थ: हे भाई! संत जन परमात्मा के नाम में मस्त हो के, बेअंत प्रभु के प्रेम में जुड़ के एक निरंकार के गुण गाते रहते हैं। रहाउ।
🌹🌹🌹🌹🌹
साध की सोभा अति मसकीनी ॥ संत वडाई हरि जसु चीनी ॥ अनदु संतन कै भगति गोविंद ॥ सूखु संतन कै बिनसी चिंद ॥२॥
⚜️⚜️⚜️⚜️⚜️
अति मसकीनी = बहुत निम्रता। 
चीनी = पहचानी। 
जसु = महिमा। 
संतन कै = संतों के हृदय में। 
चिंद = चिन्ता।
💫💫💫💫💫
अर्थ: हे भाई! बहुत विनम्र स्वभाव संत की शोभा का मूल है, परमात्मा की महिमा करनी ही संत का बड़प्पन का कारण है। परमात्मा की भक्ति संत जनों के हृदय में आनंद पैदा करती है। भक्ति की इनायत से संतजनों के दिल में सुख बना रहता है उनके अंदर से चिन्ता नाश हो जाती है।२।
🌹🌹🌹🌹🌹
जह साध संतन होवहि इकत्र ॥ तह हरि जसु गावहि नाद कवित ॥ साध सभा महि अनद बिस्राम ॥ उन संगु सो पाए जिसु मसतकि कराम ॥३॥
⚜️⚜️⚜️⚜️⚜️
जह = जहाँ। 
इकत्र = इकट्ठे। 
नाद = साज बजा के। 
कवित = कविता पढ़ के। 
बिस्राम = शांति। 
उन संगु = उनकी संगति। 
मसतकि = माथे पर। 
कराम = करम, बख्शिश।
💫💫💫💫💫
अर्थ: हे भाई! साधु-संत जहाँ भी इकट्ठे होते हैं वहाँ वे साज़ बजा के वाणी पढ़ के परमात्मा की महिमा के गीत ही गाते हैं। हे भाई! संतों की संगति में बैठने से आत्मिक आनंद प्राप्त होता है शांति हासिल होती है। पर, उनकी संगति वही मनुष्य प्राप्त करता है जिसके माथे पर बख्शिश का लेख लिखा हो।३।
🌹🌹🌹🌹🌹
दुइ कर जोड़ि करी अरदासि ॥ चरन पखारि कहां गुणतास ॥ प्रभ दइआल किरपाल हजूरि ॥ नानकु जीवै संता धूरि ॥४॥२॥२३॥
⚜️⚜️⚜️⚜️⚜️
दुइ कर = दोनों हाथ। 
करी = करूँ। 
पखारि = धो के। 
गुणतास = गुणों का खजाना प्रभु। 
जीवै = आत्मिक जीवन प्राप्त करता है। 
धूरि = चरण धूल।
💫💫💫💫💫
अर्थ: हे भाई! मैं अपने दोनों हाथ जोड़ के अरदास करता हूँ कि मैं संतजनों के चरण धो के गुणों के खजाने परमात्मा का नाम उचारता रहूँ। हे भाई! नानक उन संत जनों के चरणों की धूल से आत्मिक जीवन प्राप्त करता है जो दयालु कृपालु प्रभु की हजूरी में सदा टिके रहते हैं।४।२।२३।
🌹🌹🌹🌹🌹
🌹🌹🌹🌹🌹
ਵਾਹਿਗੁਰੂ ਜੀ ਕਾ ਖ਼ਾਲਸਾ !!
ਵਾਹਿਗੁਰੂ ਜੀ ਕੀ ਫ਼ਤਹਿ !!
🌹🚩🚩🚩🚩🌹

Comments

Popular posts from this blog

ਗੁਰੂ ਗ੍ਰੰਥ ਸਾਹਿਬ ਜੀ ਅੰਗ 666

GURU GRANTH SAHIB JI HUKAMNAMA PAGE 628, BANI - GURU ARJAN DEV JI, RAAG - SORATH

SHIRI GURU GRANTH SAHIB JI HUKAMNAMA PAGE 602, BANI - GURU - AMAR DAS JI, RAAG - SORATH