ਗੁਰੂ ਗਰੰਥ ਸਾਹਿਬ ਜੀ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਅੰਗ 696, ਬਾਣੀ ਗੁਰੂ ਰਾਮਦਾਸ ਜੀ, ਰਾਗ ਜੈਤਸਰੀ
🌹🌹🌹🌹🌹
🌹🙏🙏🙏🌹
27/02/2024
🌹🌹🌹🌹🌹
ਜੁੱਗੋ ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਦਾ ਹੁਕਮਨਾਮਾ,
(ਅੰਗ- ੬੯੬)
ਬਾਣੀ - ਗੁਰੂ ਰਾਮਦਾਸ ਜੀ,
ਰਾਗ - ਜੈਤਸਰੀ
🌹🌹🌹🌹🌹
🌹🌹🌹🌹🌹
ਜੈਤਸਰੀ ਮਹਲਾ ੪ ਘਰੁ ੧ ਚਉਪਦੇ
ੴ ਸਤਿਗੁਰ ਪ੍ਰਸਾਦਿ ॥
ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥ ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ॥ ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ॥ ਰਹਾਉ ॥ ਬਿਨੁ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ॥ ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭੁ ਜਨਮੁ ਅਕਾਥਾ ॥੨॥ ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ ਸਨਾਥਾ ॥ ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ ਹਰਿ ਦਇਆ ਧਾਰਿ ਜਗੰਨਾਥਾ ॥੩॥ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ॥ ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ ॥੪॥੧॥
🌹🌹🌹🌹🌹
🌹🌹🌹🌹🌹
ਵਿਆਖਿਆ :
#ਹੇ_ਭਾਈ ! ਜਦੋਂ #ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ, ਤਾਂ ਮੇਰੇ ਹਿਰਦੇ ਵਿਚ #ਪਰਮਾਤਮਾ ਦਾ ਰਤਨ ਵਰਗਾ ਕੀਮਤੀ ਨਾਮ ਆ ਵੱਸਿਆ। #ਹੇ ਭਾਈ! ਜਿਸ ਭੀ ਮਨੁੱਖ ਨੂੰ #ਗੁਰੂ ਨੇ #ਪਰਮਾਤਮਾ ਦਾ ਨਾਮ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ, ਉਸ ਦੇ ਸਿਰੋਂ ਪਾਪਾਂ ਦਾ ਕਰਜ਼ਾ ਉਤਰ ਗਿਆ ॥੧॥
#ਹੇ_ਮੇਰੇ_ਮਨ ! ਸਦਾ #ਪਰਮਾਤਮਾ ਦਾ ਨਾਮ ਸਿਮਰਿਆ ਕਰ, #ਪਰਮਾਤਮਾ ਸਾਰੇ ਪਦਾਰਥ ਦੇਣ ਵਾਲਾ ਹੈ। #ਹੇ_ਮਨ ! #ਗੁਰੂ ਦੀ ਸਰਨ ਪਿਆ ਰਹੁ #ਪੂਰੇ_ਗੁਰੂ ਨੇ ਹੀ #ਪਰਮਾਤਮਾ ਦਾ ਨਾਮ ਹਿਰਦੇ ਵਿਚ ਪੱਕਾ ਕੀਤਾ ਹੈ। ਤੇ, ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ ॥ ਰਹਾਉ ॥
#ਹੇ_ਭਾਈ ! ਜੇਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ #ਗੁਰੂ ਦੀ ਸਰਨ ਤੋਂ ਬਿਨਾ ਮੂਰਖ ਹੋਏ ਰਹਿੰਦੇ ਹਨ, ਉਹ ਸਦਾ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ। ਉਹਨਾਂ ਨੇ ਕਦੇ ਭੀ #ਗੁਰੂ ਦਾ ਆਸਰਾ ਨਹੀਂ ਲਿਆ, ਉਹਨਾਂ ਦਾ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ ॥੨॥
#ਹੇ_ਭਾਈ ! ਜੇਹੜੇ ਮਨੁੱਖ #ਗੁਰੂ ਦੇ ਚਰਨਾਂ ਦੀ ਓਟ ਲੈਂਦੇ ਹਨ, ਉਹ ਖਸਮ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ। #ਹੇ_ਹਰੀ ! #ਹੇ ਜਗਤਨਾਥ ! ਮੇਰੇ ਉੱਤੇ ਮੇਹਰ ਕਰ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ॥੩॥
#ਹੇ_ਗੁਰੂ ! ਅਸੀ ਮਾਇਆ ਵਿਚ ਅੰਨ੍ਹੇ ਹੋ ਰਹੇ ਹਾਂ, ਅਸੀਂ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਨੂੰ ਸਹੀ ਜੀਵਨ-ਜੁਗਤਿ ਦੀ ਸੂਝ ਨਹੀਂ ਹੈ, ਅਸੀ ਤੇਰੇ ਦੱਸੇ ਹੋਏ ਜੀਵਨ-ਰਾਹ ਉੱਤੇ ਤੁਰ ਨਹੀਂ ਸਕਦੇ। #ਦਾਸ_ਨਾਨਕ_ਜੀ ! ਆਖੋ_ #ਹੇ_ਗੁਰੂ ! ਸਾਨੂੰ ਅੰਨ੍ਹਿਆਂ ਨੂੰ ਆਪਣਾ ਪੱਲਾ ਫੜਾ, ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀ ਤੇਰੇ ਦੱਸੇ ਹੋਏ ਰਸਤੇ ਉਤੇ ਤੁਰ ਸਕੀਏ ॥੪॥੧॥
🌹🌹🌹🌹🌹
🌹🌹🌹🌹🌹
जैतसरी महला ४ घरु १ चउपदे
ੴ सतिगुर प्रसादि ॥
मेरै हीअरै रतनु नामु हरि बसिआ गुरि हाथु धरिओ मेरै माथा ॥ जनम जनम के किलबिख दुख उतरे गुरि नामु दीओ रिनु लाथा ॥१॥
⚜️⚜️⚜️⚜️⚜️
हीअरै = हृदय में।
गुरि = गुरु ने।
मेरै माथा = मेरे माथे पर।
किलबिख = पाप।
रिनु = ऋण, कर्जा, विकारों का भार।
💫💫💫💫💫
अर्थ: हे भाई! जब गुरु ने मेरे सिर पर अपना हाथ रखा, तो मेरे हृदय में परमात्मा का रतन जैसा कीमती नाम आ बसा। हे भाई! जिस भी मनुष्य को गुरु ने परमात्मा का नाम दिया, उसके अनेक जन्मों के पाप-दुख दूर हो गए, उसके सिर से पापों का कर्जा उतर गया।१।
🌹🌹🌹🌹🌹
मेरे मन भजु राम नामु सभि अरथा ॥ गुरि पूरै हरि नामु द्रिड़ाइआ बिनु नावै जीवनु बिरथा ॥ रहाउ॥
⚜️⚜️⚜️⚜️⚜️
अरथा = पदार्थ।
द्रिढ़ाइआ = पक्का कर दिया, दृढाया।
बिरथा = व्यर्थ।
💫💫💫💫💫
अर्थ: हे मेरे मन! सदा परमात्मा का नाम स्मरण किया कर, परमात्मा सारे पदार्थ देने वाला है। हे मन गुरु की शरण पड़ा रह पूरे गुरु ने ही परमात्मा का नाम हृदय में पक्का किया है। और, नाम के बिना मानव जन्म व्यर्थ चला जाता है। रहाउ।
🌹🌹🌹🌹🌹
बिनु गुर मूड़ भए है मनमुख ते मोह माइआ नित फाथा ॥ तिन साधू चरण न सेवे कबहू तिन सभु जनमु अकाथा ॥२॥
⚜️⚜️⚜️⚜️⚜️
मूढ़ = मूर्ख।
मनमुख = अपने मन के पीछे चलने वाले।
साधू = गुरु।
अकाथा = निश्फल, व्यर्थ।
💫💫💫💫💫
अर्थ: हे भाई! जो लोग अपने मन के पीछे चलते हैं वे गुरु की शरण के बिना मूर्ख हुए रहते हैं, वे सदा माया के मोह में फंसे रहते हैं। उन्होंने कभी भी गुरु का आसरा नहीं लिया, उनका सारा जीवन व्यर्थ चला जाता है।२।
🌹🌹🌹🌹🌹
जिन साधू चरण साध पग सेवे तिन सफलिओ जनमु सनाथा ॥ मो कउ कीजै दासु दास दासन को हरि दइआ धारि जगंनाथा ॥३॥
⚜️⚜️⚜️⚜️⚜️
पग = पैर, चरण।
सफलिओ = कामयाब।
सनाथा = पति वाले।
मो कउ = मुझे।
कउ = को।
कीजै = बना ले।
जगंनाथा = हे जगत के नाथ।
💫💫💫💫💫
अर्थ: हे भाई! जो मनुष्य गुरु के चरणों की ओट लेते हैं, वे खसम वाले हो जाते हैं, उनकी जिंदगी कामयाब हो जाती है। हे हरि! हे जगत के नाथ! मेरे पर मेहर कर, मुझे अपने दासों के दासों का दास बना ले।३।
🌹🌹🌹🌹🌹
हम अंधुले गिआनहीन अगिआनी किउ चालह मारगि पंथा ॥ हम अंधुले कउ गुर अंचलु दीजै जन नानक चलह मिलंथा ॥४॥१॥
⚜️⚜️⚜️⚜️⚜️
किउ = कैसे?
चालह = हम चलें।
मारगि = रास्ते पर।
गुर = हे गुरु!
अंचलु = पल्ला।
मिलंथा = मिलके।
💫💫💫💫💫
अर्थ: हे गुरु! हम माया में अंधे हो रहे हैं, हम आत्मिक जीवन की सूझ से वंचित हैं, हमें सही जीवन जुगति की सूझ नहीं है, हम तेरे बताए हुए जीवन-राह पर नहीं चल सकते। हे दास नानक! कह: हे गुरु! हम अंधों को अपना पल्ला पकड़ा, ता कि तेरे पल्ले लग के हम तेरे बताए हुए रास्ते पर चल सकें।४।१।
🌹🌹🌹🌹🌹
🌹🌹🌹🌹🌹
ਵਾਹਿਗੁਰੂ ਜੀ ਕਾ ਖ਼ਾਲਸਾ !!
ਵਾਹਿਗੁਰੂ ਜੀ ਕੀ ਫ਼ਤਹਿ !!
🚩🚩🚩🚩🚩🚩
Comments
Post a Comment