SHIRI GURU GRANTH SAHIB JI HUKAMNAMA, PAGE 646, BANI - GURU AMARDAS JI, RAAG - SORATH
ਜੁੱਗੋ ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਦਾ ਹੁਕਮਨਾਮਾ, (ਅੰਗ-੬੪੬)
ਬਾਣੀ - ਗੁਰੂ ਅਮਰ ਦਾਸ ਜੀ
ਰਾਗ - ਸੋਰਠਿ
🌿🌹🌹🌹🌹🌿
🌿🌹🌹🌹🌹🌿
ਸਲੋਕੁ ਮਃ ੩ ॥
ਸੇਖਾ ਚਉਚਕਿਆ ਚਉਵਾਇਆ ਏਹੁ ਮਨੁ ਇਕਤੁ ਘਰਿ ਆਣਿ ॥ ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ ॥ ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ ॥ ਆਸਾ ਮਨਸਾ ਜਲਾਇ ਤੂ ਹੋਇ ਰਹੁ ਮਿਹਮਾਣੁ ॥ ਸਤਿਗੁਰ ਕੈ ਭਾਣੈ ਭੀ ਚਲਹਿ ਤਾ ਦਰਗਹ ਪਾਵਹਿ ਮਾਣੁ ॥ ਨਾਨਕ ਜਿ ਨਾਮੁ ਨ ਚੇਤਨੀ ਤਿਨ ਧਿਗੁ ਪੈਨਣੁ ਧਿਗੁ ਖਾਣੁ ॥੧॥
ਮਃ ੩ ॥
ਹਰਿ ਗੁਣ ਤੋਟਿ ਨ ਆਵਈ ਕੀਮਤਿ ਕਹਣੁ ਨ ਜਾਇ ॥ ਨਾਨਕ ਗੁਰਮੁਖਿ ਹਰਿ ਗੁਣ ਰਵਹਿ ਗੁਣ ਮਹਿ ਰਹੈ ਸਮਾਇ ॥੨॥
ਪਉੜੀ ॥
ਹਰਿ ਚੋਲੀ ਦੇਹ ਸਵਾਰੀ ਕਢਿ ਪੈਧੀ ਭਗਤਿ ਕਰਿ ॥ ਹਰਿ ਪਾਟੁ ਲਗਾ ਅਧਿਕਾਈ ਬਹੁ ਬਹੁ ਬਿਧਿ ਭਾਤਿ ਕਰਿ ॥ ਕੋਈ ਬੂਝੈ ਬੂਝਣਹਾਰਾ ਅੰਤਰਿ ਬਿਬੇਕੁ ਕਰਿ ॥ ਸੋ ਬੂਝੈ ਏਹੁ ਬਿਬੇਕੁ ਜਿਸੁ ਬੁਝਾਏ ਆਪਿ ਹਰਿ ॥ ਜਨੁ ਨਾਨਕੁ ਕਹੈ ਵਿਚਾਰਾ ਗੁਰਮੁਖਿ ਹਰਿ ਸਤਿ ਹਰਿ ॥੧੧॥
🌿🌹🌹🌹🌹🌿
ਵਿਆਖਿਆ :-
ਹੇ ਲੋਕਾਂ ਦੀ ਗਲਾ ਵਿੱਚ ਆਏ ਸ਼ੇਖ਼ ! ਇਸ ਮਨ ਨੂੰ ਇਕ ਟਿਕਾਣੇ ਤੇ ਲਿਆ; ਵਿੰਗੀਆਂ ਟੇਢੀਆਂ ਗੱਲਾਂ ਛੱਡ ਤੇ #ਸਤਿਗੁਰੂ ਦੇ ਸ਼ਬਦ ਨੂੰ ਸਮਝ। ਹੇ ਸ਼ੇਖਾ ! ਜੋ ਸਭ ਦਾ ਜਾਣੂ #ਸਤਿਗੁਰੂ ਸਭ ਕੁਝ ਸਮਝਦਾ ਹੈ ਉਸ ਦੀ ਚਰਨੀਂ ਲੱਗ; ਆਸਾਂ ਤੇ ਮਨ ਦੀਆਂ ਦੌੜਾਂ ਮਿਟਾ ਕੇ ਆਪਣੇ ਆਪ ਨੂੰ ਜਗਤ ਵਿਚ ਪਰਾਹੁਣਾ ਸਮਝ; ਜੇ ਤੂੰ #ਸਤਿਗੁਰੂ ਦੇ ਭਾਣੇ ਵਿਚ ਚਲੇਂਗਾ ਤਾਂ ਰੱਬ ਦੀ ਦਰਗਾਹ ਵਿਚ ਆਦਰ ਪਾਵੇਂਗਾ। #ਹੇ_ਨਾਨਕ ! ਜੋ ਮਨੁੱਖ ਨਾਮ ਨਹੀਂ ਸਿਮਰਦੇ, ਉਹਨਾਂ ਦਾ ਚੰਗਾ ਖਾਣਾ ਤੇ ਚੰਗਾ ਪਹਿਨਣਾ ਫਿਟਕਾਰ-ਜੋਗ ਹੈ।੧।
#ਹਰੀ ਦੇ ਗੁਣ ਬਿਆਨ ਕਰਦਿਆਂ ਉਹ ਗੁਣ ਮੁੱਕਦੇ ਨਹੀਂ, ਤੇ ਨਾਹ ਹੀ ਇਹ ਦੱਸਿਆ ਜਾ ਸਕਦਾ ਹੈ ਕਿ ਇਹਨਾਂ ਗੁਣਾਂ ਨੂੰ ਵਿਹਾਝਣ ਲਈ ਮੁੱਲ ਕੀਹ ਹੈ; ਪਰ, #ਹੇ_ਨਾਨਕ ! ਗੁਰਮੁਖ ਜੀਊੜੇ #ਹਰੀ ਦੇ ਗੁਣ ਗਾਉਂਦੇ ਹਨ। ਜਿਹੜਾ ਮਨੁੱਖ #ਪ੍ਰਭੂ ਦੇ ਗੁਣ ਗਾਂਦਾ ਹੈ ਉਹ ਗੁਣਾਂ ਵਿਚ ਲੀਨ ਹੋਇਆ ਰਹਿੰਦਾ ਹੈ।੨।
ਇਹ ਮਨੁੱਖਾ ਸਰੀਰ, ਮਾਨੋ, ਚੋਲੀ ਹੈ ਜੋ #ਪ੍ਰਭੂ ਨੇ ਬਣਾਈ ਹੈ ਤੇ ਭਗਤੀ -ਰੂਪ ਕਸੀਦਾ ਕੱਢ ਕੇ ਇਹ ਚੋਲੀ ਪਹਿਨਣ-ਜੋਗ ਬਣਦੀ ਹੈ। ਇਸ ਚੋਲੀ ਨੂੰ ਬਹੁਤ ਤਰ੍ਹਾਂ ਕਈ ਵੰਨਗੀਆਂ ਦਾ #ਹਰੀ-ਨਾਮ ਪੱਟ ਲੱਗਾ ਹੋਇਆ ਹੈ; ਇਸ ਭੇਤ ਨੂੰ ਮਨ ਵਿਚ ਵਿਚਾਰ ਕਰ ਕੇ ਕੋਈ ਵਿਰਲਾ ਸਮਝਣ ਵਾਲਾ ਸਮਝਦਾ ਹੈ। ਇਸ ਵਿਚਾਰ ਨੂੰ ਉਹ ਸਮਝਦਾ ਹੈ, ਜਿਸ ਨੂੰ #ਹਰੀ ਆਪ ਸਮਝਾਵੇ। ਦਾਸ #ਨਾਨਕ ਇਹ ਵਿਚਾਰ ਦੱਸਦਾ ਹੈ ਕਿ ਸਦਾ-ਥਿਰ ਰਹਿਣ ਵਾਲਾ #ਹਰੀ #ਗੁਰੂ ਦੀ ਰਾਹੀਂ ਸਿਮਰਿਆ ਜਾ ਸਕਦਾ ਹੈ।੧੧।
🌿🌹🌹🌹🌹🌿
🌿🌹🌹🌹🌹🌿
सलोकु मः ३ ॥
सेखा चउचकिआ चउवाइआ एहु मनु इकतु घरि आणि ॥ एहड़ तेहड़ छडि तू गुर का सबदु पछाणु ॥
🔹🔹🔹🔹🔹🔹
अर्थ: हे बातों में आए हुए शेख ! इस मन को ठिकाने पर ला, टेढ़ी-मेढ़ी बातें छोड़ और #सतिगुरु के शब्द को समझ।
🌿🌹🌹🌹🌹🌿
सतिगुर अगै ढहि पउ सभु किछु जाणै जाणु ॥ आसा मनसा जलाइ तू होइ रहु मिहमाणु ॥ सतिगुर कै भाणै भी चलहि ता दरगह पावहि माणु ॥
🔹🔹🔹🔹🔹🔹
अर्थ: हे शेख ! जो सबका जानकार #सतिगुरु सब कुछ समझता है उसके चरणों में लग; आशाएं और मन की दौड़ मिटा के अपने आप को जगत में मेहमान समझ; अगर तू #सतिगुरु की रजा में चलेगा तो ईश्वर की दरगाह में आदर पाएगा।
🌿🌹🌹🌹🌹🌿
नानक जि नामु न चेतनी तिन धिगु पैनणु धिगु खाणु ॥१॥
🔹🔹🔹🔹🔹
अर्थ: #हे_नानक ! जो मनुष्य नाम नहीं स्मरण करते, उनका अच्छा खाना और अच्छा पहनना सब धिक्कार है।१।
🌿🌹🌹🌹🌹🌿
मः ३ ॥
हरि गुण तोटि न आवई कीमति कहणु न जाइ ॥ नानक गुरमुखि हरि गुण रवहि गुण महि रहै समाइ ॥२॥
🔹🔹🔹🔹🔹
अर्थ: हरि के गुण बयान करते हुए वे गुण समाप्त नहीं होते, और ना ही ये बताया जा सकता है कि इन गुणों की कीमत क्या है; पर #हे_नानक ! गुरमुख #हरि के गुण गाते हैं। जो मनुष्य #प्रभु के गुण गाता है वह गुणों में लीन हुआ रहता है।२।
🌿🌹🌹🌹🌹🌿
पउड़ी ॥
हरि चोली देह सवारी कढि पैधी भगति करि ॥ हरि पाटु लगा अधिकाई बहु बहु बिधि भाति करि ॥ कोई बूझै बूझणहारा अंतरि बिबेकु करि ॥ सो बूझै एहु बिबेकु जिसु बुझाए आपि हरि ॥
🔹🔹🔹🔹🔹
अर्थ: ये मानव शरीर, जैसे, चोली है जो #प्रभु ने बनाई है और भक्ति -रूप का कसीदा काढ़ के ये चोली पहनने योग्य बनती है। इस चोली को बहुत तरह के कई प्रकार के #हरि_नाम के गोटे लगे हुए हैं; इस भेद को मन में विचार के कोई विरला ही समझने वाला समझता है। इस विचार को वही समझता है जिसे #हरि खुद समझाए।
🌿🌹🌹🌹🌹🌿
जनु नानकु कहै विचारा गुरमुखि हरि सति हरि ॥११॥
🔹🔹🔹🔹🔹🔹
अर्थ: #नानक दास ये विचार बताता है कि सदा स्थिर रहने वाला #हरि गुरु के द्वारा स्मरण किया जा सकता है।११।
🌿🌹🌹🌹🌹🌿
🌿🌹🌹🌹🌹🌿
ਵਾਹਿਗੁਰੂ ਜੀ ਕਾ ਖ਼ਾਲਸਾ !!
ਵਾਹਿਗੁਰੂ ਜੀ ਕੀ ਫ਼ਤਹਿ !!
🌿🌹🌹🌹🌹🌿
Comments
Post a Comment